ਜਲੰਧਰ, 18 ਅਕਤੂਬਰ (ਸ਼ੈਲੀ)-ਧਨਤੇਰਸ ਦੌਰਾਨ ਸਾਰੇ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਭੀੜ ਰਹੀ | ਲੋਕਾਂ ਨੇ ਸਵੇਰੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਅਤੇ ਫਿਰ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰੀ ਕੀਤੀ | ਇਸ ਦੌਰਾਨ ਲੋਕਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ, ਭਾਂਡੇ ਅਤੇ ਹੋਰ ਚੀਜ਼ਾਂ ਖਰੀਦੀਆਂ | ਦੇਰ ਸ਼ਾਮ ਤੱਕ ਸ਼ਹਿਰ ਦੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਵਾਲੇ ਲੋਕ ਲਗਾਤਾਰ ਖਰੀਦਦਾਰੀ ਕਰਦੇ ਰਹੇ | ਦਿਨ ਭਰ ਗਹਿਣਿਆਂ ਅਤੇ ਭਾਂਡਿਆਂ ਦੀਆਂ ਦੁਕਾਨਾਂ 'ਤੇ ਭੀੜ ਰਹੀ, ਲੋਕ ਨਵੇਂ ਗਹਿਣੇ ਅਤੇ ਭਾਂਡੇ ਖਰੀਦ ਰਹੇ ਸਨ | ਇਸੇ ਤਰ੍ਹਾਂ ਹੀ ਦੀਵਾਲੀ ਨੂੰ ਲੈਕੇ ਸ਼ਹਿਰ ਵਿਚ ਰੌਣਕਾਂ ਦੇਖਆਂ ਜਾ ਰਹੀਆਂ ਹਨ | ਲੋਕ ਦੀਵਾਲੀ ਸਬੰਦੀ ਵੀ ਖਰੀਦਾਰੀ ਕਰ ਰਹੇ ਹਨ | ਬਾਜ਼ਾਰ ਵਿੱਚ ਸਜਾਵਟੀ ਸਮਾਨ ਅਤੇ ਵੱਖ ਵੱਖ ਡਿਜ਼ਾਈਨਾਂ ਦੇ ਰੰਗ ਬਿਰੰਗੇ ਦੀਵੀਆਂ ਦੀ ਦੁਕਾਨਾ ਲਗਿਆਂ ਹਨ | ਦੀਵਾਲੀ ਦੌਰਾਨ ਜਿਥੇ ਲੋਕ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾਉਂਦੇ ਹਨ ਉਥੇ ਹੀ ਆਪਣੇ ਘਰਾਂ ਦੀ ਸਫਾਈ ਵੀ ਕਰ ਰਹੇ ਹਨ | ਇਸ ਦੌਰਾਨ, ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦੀਵਾਲੀ ਦੇ ਤੋਹਫ਼ੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ | ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿਚ ਰੋਸ਼ਨੀ ਕਰਨ ਲਈ ਦੀਵੇ ਜਗਾਉਂਦੇ ਹਨ ਅਤੇ ਰਾਤ ਸਮੇਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਨ ਅਤੇ ਰਾਤ ਸਮੇਂ ਪਟਾਕੇ ਚਲਾਉਂਦੇ ਹਨ |