29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਉੱਤਰੀ ਹਲਕੇ ਦੀਆਂ ਬੰਦ ਸੀਵਰੇਜ ਸਮੇਤ ਹੋਰ ਕੰਮਾਂ ਦੀਆਂ ਫਾਈਲਾਂ ਤਲਬ

Ad Position 21
No active advertisement
ਅਜੀਤ ਡੈਸਕ 03-11-2025
ਜਲੰਧਰ, 2 ਨਵੰਬਰ-ਉੱਤਰੀ ਹਲਕੇ ਦੇ ਓ. ਐਂਡ ਐਮ. ਦਾ ਕੰਮ ਦੇਖ ਰਹੇ ਕਾਰਜਕਾਰਨੀ ਇੰਜ. ਵਲੋਂ ਹਲਕੇ ਦੇ ਸੀਵਰੇਜ, ਵਾਟਰ ਸਪਲਾਈ ਸਮੇਤ ਹੋਰ ਕੰਮਾਂ ਬਾਰੇ ਦੋ ਦਿਨਾਂ 'ਚ ਫਾਈਲਾਂ ਤਲਬ ਕਰ ਲਈਆਂ ਹਨ | ਚਾਹੇ ਕਾਰਜਕਾਰੀ ਇੰਜ. ਵਲੋਂ ਫਾਈਲਾਂ ਤਲਬ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ ਹੈ ਪਰ ਇਸ ਮਾਮਲੇ 'ਚ ਨਿਗਮ ਪ੍ਰਸ਼ਾਸਨ ਜਿਸ ਤਰ੍ਹਾਂ ਸਰਗਰਮ ਹੋਇਆ ਹੈ, ਉਸ ਤੋਂ ਇਸ ਗੱਲ ਦੀ ਵੀ ਚਰਚਾ ਹੈ ਕਿ ਫਾਈਲਾਂ ਤੋਂ ਹਲਕੇ 'ਚ ਹੋ ਰਹੇ ਸਾਰੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਹੈ | ਸ਼ਹਿਰ ਵਿਚ ਉਂਜ ਤਾਂ ਸਾਰੇ ਹਲਕਿਆਂ ਵਿਚ ਬੰਦ ਸੀਵਰੇਜ ਦੀਆਂ ਸਮੱਸਿਆਵਾਂ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਪਰ ਪੱਛਮੀ ਤੇ ਉੱਤਰੀ ਹਲਕੇ ਵਿਚ ਸਭ ਤੋਂ ਜ਼ਿਆਦਾ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ | ਕਾਰਜਕਾਰੀ ਇੰਜ. ਵਲੋਂ ਇਸ ਮਾਮਲੇ 'ਚ ਐਸ. ਡੀ. ਓ. ਤੇ ਜੇ. ਈ. ਨੂੰ ਪੱਤਰ ਜਾਰੀ ਕੀਤੇ ਗਏ ਹਨ | ਜਾਰੀ ਚਿੱਠੀ 'ਚ ਕਿਹਾ ਗਿਆ ਹੈ ਕਿ ਹਲਕਾ ਨਾਰਥ 'ਚ ਓ. ਐਂਡ ਐਮ. ਸ਼ਾਖਾ ਦਾ ਕਾਰਜਕਾਰੀ ਇੰਜ. ਨੂੰ ਚਾਰਜ ਦਿੱਤਾ ਗਿਆ ਹੈ | ਹਲਕਾ ਨਾਰਥ 'ਚ ਵਾਟਰ ਸਪਲਾਈ, ਟਿਊਬਵੈੱਲ, ਸੀਵਰੇਜ, ਟਿਊਬਵੈੱਲ ਮੈਂਟੀਨੇਸ ਤੇ ਡਿਸਪੋਜ਼ਲ ਮੈਂਟੀਨੇਸ ਦੀਆਂ ਫਾਈਲਾਂ ਨਿਮਨ ਸਹੀਕਾਰ ਨੂੰ ਜਮਾਂ ਕਰਵਾਈਆਂ ਜਾਣ ਅਤੇ ਹੋਰ ਜਿੰਨੇ ਵੀ ਵਿਕਾਸ ਦੇ ਕੰਮ ਹਨ | ਉਨ੍ਹਾਂ ਦੀਆਂ ਸੂਚੀਆਂ ਬਣਾ ਕੇ ਨਿਮਨ ਸਹਿਕਾਰ ਨੂੰ ਭੇਜੀ ਜਾਵੇ | ਭੇਜੀ ਗਈ ਜਾਣਕਾਰੀ ਤੋ ਇਲਾਵਾ ਹੋਰ ਕਿਸੇ ਫਾਈਲ ਨੂੰ ਨਿਮਨ ਸਹਿਕਾਰ ਵਲੋਂ ਨਹੀਂ ਵਿਚਾਰਿਆ ਜਾਵੇਗਾ | ਇਨ੍ਹਾਂ ਫਾਈਲਾਂ ਦੀ ਸੂਚੀ ਸਹਿਕਾਰ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਦਿੱਤੀ ਜਾਵੇ ਤੇ ਜਾਣਕਾਰੀ ਨਾ ਦੇਣ 'ਤੇ ਸੰਬੰਧਿਤ ਅਧਿਕਾਰੀ ਵਲੋਂ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਦੇਣ ਲਈ ਵੀ ਕਿਹਾ ਗਿਆ ਹੈ | ਕਾਰਜਕਾਰੀ ਇੰਜ. ਵਲੋਂ ਜਿਸ ਤਰ੍ਹਾਂ ਨਾਲ ਇਹ ਫਾਈਲਾਂ ਤਲਬ ਕੀਤੀਆਂ ਗਈਆਂ ਹਨ, ਉਨ੍ਹਾਂ ਨਾਲ ਕਈਆਂ ਦੀ ਨੀਂਦ ਜ਼ਰੂਰ ਉੱਡੀ ਹੋਈ ਦੱਸੀ ਜਾ ਰਹੀ ਹੈ |
ਉਂਜ ਕੁਝ ਦਿਨ ਪਹਿਲਾਂ ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ 'ਚ ਉੱਤਰੀ ਹਲਕੇ ਦੇ ਕੌਂਸਲਰਾਂ ਤੇ ਹੋਰ ਲੋਕਾਂ ਵਲੋਂ ਹਲਕੇ ਦੇ ਸੀਵਰੇਜ ਬੰਦ, ਡਿਸਪੋਜਲਾਂ ਤੇ ਹੋਰ ਕੰਮਾਂ ਤੋਂ ਇਲਾਵਾ ਪਾਈਪਾਂ ਪਾਉਣ ਦੇ ਕੰਮ 'ਚ ਬੇਨਿਯਮੀਆਂ ਕਰਨ ਦੇ ਮਾਮਲੇ ਦੀਆਂ ਸ਼ਿਕਾਇਤਾਂ ਕੀਤੀਆਂ ਸਨ | ਬਾਵਾ ਹੈਨਰੀ ਵਲੋਂ ਵਿਧਾਨ ਸਭਾ ਵਿਚ ਪਿਛਲੇ ਸਾਲ ਜਿਹੜਾ ਲੰਬਾ ਪਿੰਡ-ਜੰਡੂਸਿੰਘਾ ਰੋਡ ਵਾਲੀ ਸੜਕ 'ਤੇ ਡਿਸਪੋਜ਼ਲ ਦੇ ਕੰਮ ਬਾਰੇ ਸਵਾਲ ਉਠਾਇਆ ਸੀ, ਉਹ ਮਾਮਲਾ ਅਜੇ ਵੀ ਖ਼ਤਮ ਨਹੀਂ ਹੋਇਆ ਸੀ | ਇਹ ਸੜਕ ਕੁਝ ਦਿਨ ਪਹਿਲਾਂ ਪੂਰੀ ਹੋਈ ਸੀ ਪਰ ਸਰਕਾਰੀ
• (ਬਾਕੀ ਸਫਾ 6 'ਤੇ)
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ 'ਚ ਮਿੰਨੀ ਮੈਰਾਥਨ ਦੌੜ' 7 ਨੂੰ , ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਬਸਪਾ ਨੇ ਐਡਵੋਕੇਟ ਪਿ੍ਤਪਾਲ ਸਿੰਘ ਨੂੰ ਜਲੰਧਰ ਵੈਸਟ ਦਾ ਇੰਚਾਰਜ ਲਗਾਇਆ
Ad Position 24