29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ 'ਤੁਲਸੀ ਵਿਆਹ' ਸਮਾਗਮ

Ad Position 21
No active advertisement
ਅਜੀਤ ਡੈਸਕ 03-11-2025
ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)-ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ 'ਚ ਤੁਲਸੀ ਵਿਆਹ ਸਮਾਗਮ ਸ਼ਰਧਾ ਨਾਲ ਕਰਵਾਇਆ | ਇਸ ਮੌਕੇ ਠਾਕੁਰ ਜੀ ਦੀ ਬਰਾਤ ਮੰਦਰ ਵਿਖੇ ਲਿਆਂਦੀ ਗਈ, ਜਿਸ ਦਾ ਮੰਦਰ ਕਮੇਟੀ ਤੇ ਸ਼ਰਧਾਲੂਆਂ ਵਲੋਂ ਸਵਾਗਤ ਕੀਤਾ | ਪੰਡਿਤ ਬਨਵਾਰੀ ਲਾਲ ਨੇ ਵਿਧੀਪੂਰਵਕ ਪੂਜਾ ਕੀਤੀ ਅਤੇ ਪ੍ਰਬੰਧਕ ਕਮੇਟੀ ਤੇ ਸ਼ਰਧਾਲੂਆਂ ਨੇ ਤੁਲਸੀ ਵਿਆਹ ਦੀਆਂ ਰਸਮਾਂ ਨਿਭਾਈਆਂ | ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਨੇ ਸ਼ਰਧਾਲੂਆਂ ਨੂੰ ਤੁਲਸੀ ਵਿਆਹ ਦੀ ਵਧਾਈ ਦਿੱਤੀ | ਸਮਾਪਤੀ ਮੌਕੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ | ਇਸ ਮੌਕੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਪ੍ਰਧਾਨ ਰਾਜੀਵ ਗੁਪਤਾ, ਵਾਇਸ ਚੇਅਰਮੈਨ ਮਿੰਟੂ ਸਿੰਗਲਾ, ਵਾਇਸ ਪ੍ਰਧਾਨ ਰਜਿੰਦਰ ਗੁਪਤਾ, ਖਜ਼ਾਨਚੀ ਜੈਪਾਲ ਗੁਪਤਾ, ਸਕੱਤਰ ਸੰਜੀਵ ਗੁਪਤਾ, ਉੱਪ ਸਕੱਤਰ ਡਾ. ਨਵਦੀਪ ਗੋਇਲ, ਸਰਪ੍ਰਸਤ ਯਸ਼ਪਾਲ ਟਰੱਸਟੀ, ਪੰਡਿਤ ਬਨਵਾਰੀ ਲਾਲ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਰਾਜਾ ਅਰੋੜਾ, ਸੁਰਿੰਦਰ ਕੁਮਾਰ ਤੇਜੀ, ਕ੍ਰਿਸ਼ਨਾ, ਬੌਬੀ ਗੁਪਤਾ, ਵਤਸਲ ਗੁਪਤਾ, ਸਰੋਜ ਰਾਣੀ, ਕਮਲੇਸ਼ ਰਾਣੀ, ਸ਼ਸ਼ੀ ਬਾਲਾ, ਰਕਸ਼ਾ ਬਾਂਸਲ, ਸੰਗੀਤਾ ਗੋਇਲ, ਰੀਤਿਕਾ ਬਾਂਸਲ, ਮਾਨਸੀ ਬਾਂਸਲ, ਪ੍ਰੀਤੀ ਬਾਂਸਲ, ਸੰਤੋਸ਼ ਰਾਣੀ, ਪੂਨਮ ਅਗਰਵਾਲ, ਸ਼ੀਤਲ ਅਗਰਵਾਲ, ਨਿਸ਼ਾ ਸੋਬਤੀ, ਐਡਵੋਕੇਟ ਰਿਧੀਮਾ ਗੁਪਤਾ, ਪਿ੍ੰਸੀਪਲ ਡਿੰਪਲ ਗੁਪਤਾ, ਸ਼੍ਰੇਆ ਗੁਪਤਾ, ਅੰਜੂ ਗੁਪਤਾ, ਵੰਦਨਾ ਗੁਪਤਾ, ਵਾਟਿਕਾ ਗੁਪਤਾ, ਸੁਸ਼ਮਾ ਗੁਪਤਾ, ਸੁਸ਼ਮਾ ਰਾਣੀ, ਮਮਤਾ ਗੁਪਤਾ, ਕ੍ਰਿਤਿਕਾ ਗੁਪਤਾ, ਰੀਟਾ ਸੋਬਤੀ, ਦਰਸ਼ਨਾ ਧਵਨ, ਵੇਦਿਕਾ ਸ਼ਰਮਾ, ਮੰਜੂ ਸ਼ਰਮਾ, ਹਨੀ ਗੋਇਲ, ਕਮਲੇਸ਼ ਗੁਪਤਾ, ਜੈ ਮੋਹਣੀ, ਰੇਖਾ ਗੋਇਲ, ਰੀਨਾ ਗੁਪਤਾ, ਊਸ਼ਾ ਗੁਪਤਾ, ਮੰਜੂ ਗੁਪਤਾ, ਰਿਚਾ ਗੁਪਤਾ, ਨੀਤੂ ਅਗਰਵਾਲ, ਦੀਕਸ਼ਾ ਗੋਇਲ, ਸਵਿਤਾ ਸੋਬਤੀ, ਪੱਲਵੀ ਗੁਪਤਾ, ਕੋਮਲ ਅਗਰਵਾਲ, ਸੰਜਨਾ, ਸੁਨੀਤਾ ਗੁਪਤਾ, ਸ਼ਿਵਾਨੀ ਗੁਪਤਾ, ਵੰਸ਼ਿਕਾ ਗੁਪਤਾ, ਉਰਵੀ ਗੁਪਤਾ, ਗਰਵ ਗੁਪਤਾ, ਪ੍ਰੀਤੀ ਗੁਪਤਾ, ਹਾਰਦਿਕ ਗੋਇਲ, ਵਸ਼ਲ ਗੁਪਤਾ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਕਮੇਟੀ ਜੰਡਿਆਲਾ ਦੀ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ 556ਵੇਂ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
Ad Position 24