29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਫੁੱਟਬਾਲ ਟੂਰਨਾਮੈਂਟ ਦੀ ਆਰੰਭਤਾ

Ad Position 21
No active advertisement
ਅਜੀਤ ਡੈਸਕ 03-11-2025
ਅੱਪਰਾ, 2 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਫੁੱਟਬਾਲ ਗਰਾਊਾਡ ਨੇੜੇ ਐਸ. ਡੀ. ਸਕੂਲ ਅੱਪਰਾ ਵਿਖੇ ਫੁੱਟਬਾਲ ਕਲੱਬ ਅੱਪਰਾ ਵਲੋਂ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ |
ਐਨ. ਆਰ. ਆਈ. ਸੱਜਣਾਂ, ਗ੍ਰਾਮ ਪੰਚਾਇਤ ਅੱਪਰਾ ਤੇ ਸਮੂਹ ਅੱਪਰਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਮੌਕੇ ਫੁੱਟਬਾਲ ਗਰਾਊਾਡ ਅੱਪਰਾ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਪਿ੍ੰਸੀਪਲ ਸ਼ਿਵ ਕੁਮਾਰ ਗੌਤਮ ਤੇ ਰਿੰਕੂ ਖੋਸਲਾ ਵਲੋਂ ਸਾਂਝੇ ਤੌਰ 'ਤੇ ਟੂਰਨਾਮੈਂਟ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਗਈ |
ਪਿ੍ੰਸੀਪਲ ਸ਼ਿਵ ਕੁਮਾਰ ਗੌਤਮ, ਰਿੰਕੂ ਖੋਸਲਾ, ਸੀਨੀਅਰ ਖਿਡਾਰੀ ਪਰਮਜੀਤ ਕੁਮਾਰ ਪੰਮਾ ਭਾਜੀ, ਸੀਨੀਅਰ ਖਿਡਾਰੀ ਮੋਹਣ ਸਿੰਘ, ਸਾਬਕਾ ਪੰਚ ਸੋਮਨਾਥ, ਸਾਬਕਾ ਪੰਚ ਕੁਲਵਿੰਦਰ ਕਿੰਦਾ, ਸਾਈਾ ਮੋਤੀ ਸ਼ਾਹ, ਸਾਈਾ ਕਿਸ਼ਨ ਲਾਲ, ਅਸ਼ੋਕ ਸਭਰਵਾਲ, ਪੰਚ ਮੋਹਣ ਲਾਲ, ਪੰਚ ਹਰਬੰਸ ਲਾਲ, ਸਾਬਕਾ ਪੰਚ ਬਿਹਾਰੀ ਲਾਲ, ਅਮਰ ਨਾਥ ਨਾਥੀ, ਵਿਨੋਦ ਕੁਮਾਰ ਸੋਨੀ ਤੇ ਹੋਰ ਮਹਿਮਾਨਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਅਸ਼ਾਹੂਰ ਤੇ ਗੁਰਾਇਆ ਦੀ ਬੱਚਿਆਂ ਦੀਆਂ ਟੀਮਾਂ ਵਿਚਕਾਰ ਉਦਘਾਟਨੀ ਮੈਚ ਦੀ ਆਰੰਭਤਾ ਕਰਵਾਈ | ਜਾਣਕਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 18 ਜੂਨੀਅਰ ਟੀਮਾਂ ਵਿਚਕਾਰ 9 ਮੈਚ ਖੇਡੇ ਗਏ | ਬਾਕੀ ਮੈਚ 6, 7 ਤੇ 8 ਨਵੰਬਰ ਨੂੰ ਖੇਡੇ ਜਾਣਗੇ | 9 ਨਵੰਬਰ ਨੂੰ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਵਿੱਦਿਅਕ ਟੂਰ ਦਾ ਆਯੋਜਨ ਅਗਲੀ ਖ਼ਬਰ ਗੁਰਪੁਰਬ ਕਮੇਟੀ ਜੰਡਿਆਲਾ ਦੀ ਮੀਟਿੰਗ
Ad Position 24