ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਏ. ਆਰ. ਟੀ. ਵਿਸ਼ਾਲ ਗੋਇਲ ਕਰਨਗੇ ਮਾਮਲੇ ਦੀ ਜਾਂਚ, ਸੰਬੰਧਿਤ ਧਿਰ ਨੂੰ ਜਾਰੀ ਹੋਵੇਗਾ ਨੋਟਿਸ ਵਿਦੇਸ਼ ਬੈਠੇ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਮੁੱਖ ਸਕੱਤਰ ਨੂੰ ਸ਼ਿਕਾਇਤ

Ad Position 21
No active advertisement
ਅਮਨਪਾਲ ਸਿੰਘ <br/> 04-11-2025
ਜਲੰਧਰ, 3 ਨਵੰਬਰ (ਸ਼ਿਵ)- ਆਰ. ਟੀ. ਆਈ. ਐਕਟੀਵਿਸਟ ਅਤੇ ਕਾਂਗਰਸੀ ਆਗੂ ਸੰਜੇ ਸਹਿਗਲ ਨੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸਮੇਤ ਹੋਰ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਭੇਜ ਕੇ ਵਿਦੇਸ਼ ਰਹਿੰਦੇ ਇੱਕ ਵਿਅਕਤੀ ਦਾ ਪੱਕਾ ਬਾਗ਼ ਪਤੇ 'ਤੇ ਸਥਾਈ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਵਿਦੇਸ਼ ਬੈਠੇ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਬਣਾਇਆ ਗਿਆ ਹੈ ਅਤੇ ਉਕਤ ਵਿਅਕਤੀ ਕਈ ਮਹੀਨਿਆਂ ਤੋਂ ਵਿਦਿਆਰਥੀ ਵੀਜ਼ਾ 'ਤੇ ਵਿਦੇਸ਼ ਗਿਆ ਸੀ ਅਤੇ ਡਰਾਈਵਿੰਗ ਲਾਇਸੈਂਸ ਅਰਜ਼ੀ ਅਤੇ ਡਰਾਈਵਿੰਗ ਟੈਸਟ ਦੇਣ ਦੇ ਸੰਬੰਧਿਤ ਸਮੇਂ ਦÏਰਾਨ ਜਲੰਧਰ ਵਿਚ ਮÏਜੂਦ ਨਹੀਂ ਸੀ¢ ਇਸ ਦੇ ਬਾਵਜੂਦ ਡਰਾਈਵਿੰਗ ਲਾਇਸੈਂਸ ਨੂੰ ਬਹੁਤ ਹੀ ਸ਼ੱਕੀ ਹਾਲਾਤਾਂ ਵਿਚ ਮਨਜ਼ੂਰੀ ਦਿੱਤੀ ਗਈ ਅਤੇ ਜਾਰੀ ਕੀਤਾ ਗਿਆ | ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਜਿਸ ਦਿਨ ਡਰਾਈਵਿੰਗ ਟੈਸਟ ਲਈ ਅਪੁਆਇੰਟਮੈਂਟ ਦਿੱਤੀ ਗਈ ਸੀ ਤਾਂ ਉਸੇ ਸ਼ਾਮ ਨੂੰ ਵਿਦੇਸ਼ ਬੈਠੇ ਵਿਅਕਤੀ ਦੇ ਡਰਾਈਵਿੰਗ ਲਾਇਸੈਂਸ ਨੂੰ ਮਨਜੂਰੀ ਦੇ ਦਿੱਤੀ ਗਈ ਸੀ | ਉਨ੍ਹਾਂ ਨੇ ਇੱਕ ਅਧਿਕਾਰੀ ਦੀ ਸ਼ਿਕਾਇਤ ਕੀਤੀ ਹੈ | ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਦੀਆਂ ਲਾਇਸੈਂਸਾਂ ਨੂੰ ਕਾਫੀ ਦੇਰੀ ਨਾਲ ਅਪੂਰਵਲਾਂ ਮਿਲਦੀਆਂ ਸੀ ਤੇ ਇਸ ਲਾਇਸੈਂਸ ਦੀ ਅਪਰੂਵਲ ਲਈ ਕਾਫੀ ਤੇਜ਼ੀ ਦਿਖਾਈ ਗਈ | ਉਧਰ ਦੱਸਿਆ ਜਾਂਦਾ ਹੈ ਕਿ ਜਿਸ ਵਿਦੇਸ਼ ਬੈਠੇ ਵਿਅਕਤੀ ਦਾ ਲਾਇਸੈਂਸ ਬਣਵਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਉਸ ਮਾਮਲੇ ਵਿਚ ਟੈਸਟ ਹੋਰ ਵਿਅਕਤੀ ਵਲੋਂ ਦਿੱਤਾ ਗਿਆ | ਇਸ ਮਾਮਲੇ ਦੀ ਚਰਚਾ ਹੋਣ ਤੋਂ ਬਾਅਦ ਡਰਾਈਵਿੰਗ ਟਰੈਕ 'ਤੇ ਹੜਕੰਪ ਮੱਚ ਗਿਆ ਹੈ ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ | ਉਧਰ ਆਰ. ਟੀ. ਓ. ਅਮਨਪਾਲ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਹੋਣ ਤੋਂ ਬਾਅਦ ਏ. ਆਰ. ਟੀ. ਓ. ਸ੍ਰੀ ਵਿਸ਼ਾਲ ਗੋਇਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਨਿਯੁਕਤ ਕਰਕੇ ਉਨ੍ਹਾਂ ਤੋਂ ਰਿਪੋਰਟ ਤਲਬ ਕਰ ਲਈ ਹੈ | ਅਮਨਪਾਲ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਮਾਮਲੇ 'ਚ ਸੰਬੰਧਿਤ ਧਿਰ ਨੂੰ ਨੋਟਿਸ ਭੇਜ ਕੇ ਉਸ ਨੂੰ ਤਲਬ ਕੀਤਾ ਜਾਵੇਗਾ | ਦੋਸ਼ਾਂ ਦੇ ਸਹੀ ਪਾਏ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਬੈਠੇ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਮੁੱਖ ਸਕੱਤਰ ਨੂੰ ਸ਼ਿਕਾਇਤ ਅਗਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੇ ਨਵਨਿਯੁਕਤ ਇੰਚਾਰਜ ਡਾ. ਰੰਜਨ ਦਾ ਜਲੰਧਰ ਪੁੱਜਣ 'ਤੇ ਨਿੱਘਾ ਸਵਾਗਤ
Ad Position 24
No active advertisement