ਜਲੰਧਰ, 3 ਨਵੰਬਰ (ਚੰਦੀਪ ਭੱਲਾ)-ਈ-ਅਸ਼ਟਾਮ ਕੰਪਨੀ ਦਾ ਸਰਵਰ ਖ਼ਰਾਬ ਹੋਣ ਕਰਕੇ ਅੱਜ ਅਸ਼ਟਾਮ ਲੈਣ ਵਾਲੇ ਲੋਕਾਂ ਅਤੇ ਵੇਚਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਇਸ ਸੰਬੰਧੀ ਫ਼ੀਸਾਂ ਜਮ੍ਹਾਂ ਕਰਵਾਉਣ 'ਚ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕੁੱਝ ਲੋਕਾਂ ਅਜੀਤ ਸਿੰਘ, ਵਿਜੇ ਕੁਮਾਰ, ਸ਼ੀਤਲ ਕੁਮਾਰ, ਬੋਧ ਰਾਜ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਸਰਵਰ ਖ਼ਰਾਬ ਰਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਅਸ਼ਟਾਮ ਤਿਆਰ ਕਰਨ 'ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੂੰ ਵੀ ਕਾਫ਼ੀ ਇੰਤਜ਼ਾਰ ਕਰਨਾ ਪਿਆ | ਜਿਨ੍ਹਾਂ ਲੋਕਾਂ ਨੇ ਅਸ਼ਟਾਮ ਖ਼ਰੀਦ ਕੇ ਆਪਣੇ ਕੰਮ ਕਰਵਾਉਣੇ ਸੀ ਉਹ ਬਿਨਾਂ ਕੰਮ ਕਰਵਾਏ ਹੀ ਵਾਪਸ ਚਲੇ ਗਏ ਕਿਉਂ ਕਿ ਦੁਪਹਿਰ ਬਾਅਦ ਤੱਕ ਵੀ ਸਰਵਰ ਦੀ ਖ਼ਰਾਬੀ ਠੀਕ ਨਹੀਂ ਹੋਈ ਸੀ | ਇਸ ਦੌਰਾਨ ਅਸ਼ਟਾਮ ਫਰੋਸ਼ਾਂ ਨੂੰ ਕਾਫ਼ੀ ਪੇ੍ਰਸ਼ਾਨੀ ਝੱਲਣੀ ਪਈ ਤੇ ਉਹ ਬਿਲਕੁਲ ਹੀ ਵਿਹਲੇ ਬੈਠੇ ਰਹੇ ਤੇ ਅਸ਼ਟਾਮ ਨਾਲ ਮਿਲਣ ਕਰਕੇ ਬਾਕੀ ਕੰਮਾਂ 'ਚ ਵੀ ਰੁਕਾਵਟ ਆਈ |