ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਮਿਸ਼ਨਰੇਟ ਪੁਲਿਸ ਨੇ ਗੁੰਮ ਹੋਏ ਅਤੇ ਝਪਟੇ ਗਏ 50 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਕੀਤੇ ਵਾਪਸ

Ad Position 21
No active advertisement
ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਜਲੰਧਰ ਦੇ ਪੁਲਿਸ ਥਾਣਾ ਸਾਈਬਰ ਕ੍ਰਾਈਮ ਵਿਖੇ 50 ਗੁੰੰਮ ਹੋਏ ਅਤੇ ਝਪਟੇ ਗਏ ਮੋਬਾਈਲ ਫੋਨ ਸਫ਼ਲਤਾਪੂਰਵਕ ਬਰਾਮਦ ਕਰਨ ਉਪਰੰਤ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ 'ਤੇ ਏ.ਡੀ.ਸੀ.ਪੀ. (ਆਪ੍ਰੇਸ਼ਨ) ਵਿਨੀਤ ਅਹਲਾਵਤ ਅਤੇ ਏ.ਸੀ.ਪੀ. (ਸਾਈਬਰ ਕ੍ਰਾਈਮ) ਸੰਜੇ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਆਈ.ਟੀ. ਸਟਾਫ਼ ਵਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਗੁੰਮ ਹੋਏ ਮੋਬਾਈਲ ਫੋਨਾਂ ਦੇ ਆਈ.ਐੱਮ.ਈ.ਆਈ. ਨੰਬਰਾਂ ਦਾ ਪਤਾ ਲਗਾਉਣ ਲਈ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ | ਅਸਲ ਮਾਲਕਾਂ ਦੀ ਪੂਰੀ ਤਸਦੀਕ ਤੋਂ ਬਾਅਦ, ਵੱਖ-ਵੱਖ ਬ੍ਰਾਂਡਾਂ ਦੇ ਇਹ 50 ਮੋਬਾਈਲ ਫੋਨ ਉਨ੍ਹਾਂ ਨੂੰ ਵਾਪਸ ਸੌਂਪੇ ਗਏ, ਜੋ ਪਿਛਲੇ ਮਹੀਨੇ ਵੀ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ 30 ਮੋਬਾਈਲ ਫੋਨ ਰਿਕਵਰ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ, ਅਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਕਾਰਵਾਈ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਨਿਆਲਿਆ ਦੇ ਵਿਰੋਧ 'ਚ ਵਕੀਲਾਂ ਵਲੋਂ 2 ਦਿਨ ਕੰਮਕਾਜ ਠੱਪ ਰੱਖਣ ਦਾ ਐਲਾਨ ਅਗਲੀ ਖ਼ਬਰ ਜਥੇਦਾਰ ਮੰਨਣ ਨੂੰ ਦੂਸਰੀ ਵਾਰ ਮੁੱਖ ਸਕੱਤਰ ਚੁਣੇ ਜਾਣ 'ਤੇ ਸਿੰਘ ਸਭਾਵਾਂ ਨੇ ਕੀਤਾ ਸਨਮਾਨਿਤ
Ad Position 24
No active advertisement