ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਬਲਿਕ ਮੀਟਿੰਗ

Ad Position 21
No active advertisement
ਅਜੀਤ ਡੈਸਕ 04-11-2025
ਸ਼ਾਹਕੋਟ, 3 ਨਵੰਬਰ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਉਂਕਾਰ ਸਿੰਘ ਬਰਾੜ ਦੀ ਅਗਵਾਈ 'ਚ ਪਿੰਡ ਮੀਏਾਵਾਲ ਵਿਖੇ ਪੈਲਸ 'ਚ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿਚ ਇਲਾਕੇ ਦੇ ਮੁਹਤਬਰ, ਪਿੰਡਾਂ ਦੇ ਪੰਚ-ਸਰਪੰਚ ਤੇ ਹੋਰ ਲੋਕ ਸ਼ਾਮਿਲ ਹੋਏ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਐਸ.ਪੀ. (ਹੈਡਕੁਆਰਟਰ) ਜਲੰਧਰ ਡਾ. ਮੁਕੇਸ਼ ਕੁਮਾਰ ਨੇ ਨਸ਼ਿਆਂ ਦੇ ਮੁੱਦੇ 'ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਅਪੀਲ ਕੀਤੀ ਕਿ ਮਾੜੇ ਅਨਸਰਾਂ ਪ੍ਰਤੀ ਲੋਕ ਪੁਲਿਸ ਨੂੰ ਸਹਿਯੋਗ ਦੇਣ | ਡੀ.ਐਸ.ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੀਟਿੰਗ ਦੌਰਾਨ ਨਸ਼ਿਆਂ ਦੇ ਖ਼ਾਤਮੇ ਲਈ ਹੈਲਪਲਾਈਨ ਨੰਬਰ ਸਾਂਝੇ ਕੀਤੇ ਗਏ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ | ਇਸਦੇ ਨਾਲ ਪਬਲਿਕ ਤੋਂ ਮੁਹਿੰਮ ਬਾਰੇ ਫੀਡਬੈਕ ਵੀ ਲਈ ਗਈ | ਇਸ ਮੌਕੇ ਕਈ ਪਤਵੰਤਿਆਂ ਨੇ ਨਸ਼ਿਆਂ ਦੇ ਖ਼ਾਤਮੇ ਸੰਬੰਧੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ | ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਬਹੁਤ ਹੱਦ ਤੱਕ ਸਫ਼ਲਤਾ ਮਿਲ ਚੁੱਕੀ ਹੈ ਤੇ ਇਸ ਜੰਗ ਨੇ ਕਾਫ਼ੀ ਜ਼ੋਰ ਫੜਿ੍ਹਆ ਹੋਇਆ ਹੈ | ਇਸ ਮੌਕੇ ਬੀ.ਪੀ.ਈ.ਓ. ਮੀਤ ਸਿੰਘ, ਮੁੱਖ ਮੁਨਸ਼ੀ ਬਿਕਰਮਜੀਤ ਸਿੰਘ, ਏ.ਐਸ.ਆਈ. ਗੁਰਭਿੰਦਰ ਸਿੰਘ, ਮਨਪ੍ਰੀਤ ਸਿੰਘ, ਰੀਡਰ ਸੰਤੋਖ ਸਿੰਘ, ਰਾਜ ਕੁਮਾਰ, ਸਾਂਝ ਕੇਂਦਰ ਸ਼ਾਹਕੋਟ ਤੋਂ ਏ.ਐਸ.ਆਈ. ਸ਼ਿੰਗਾਰਾ ਸਿੰਘ, ਸਰਪੰਚ ਕੁਲਦੀਪ ਸਿੰਘ ਕੋਹਾੜ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਐਮ.ਸੀ. ਬੂਟਾ ਸਿੰਘ ਕਲਸੀ, ਪਰਮਵੀਰ ਸਿੰਘ ਪੰਮਾ, ਰਾਜ ਕੁਮਾਰ ਬਾਂਸਲ, ਬੂਟਾ ਸਿੰਘ ਮੀਏਾਵਾਲ, ਜਰਨੈਲ ਸਿੰਘ ਧੰਜੂ ਬਾਹਮਣੀਆਂ, ਆਸ਼ੂ ਗੁਪਤਾ, ਬਲਦੇਵ ਸਿੰਘ ਸਰਪੰਚ ਆਦਿ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਅਲੌਕਿਕ ਨਗਰ ਕੀਰਤਨ ਅਗਲੀ ਖ਼ਬਰ ਐਸ. ਪੀ. ਡਾ. ਮੁਕੇਸ਼ ਕੁਮਾਰ ਨੇ ਉਚੇਚੇ ਤੌਰ 'ਤੇ ਕੀਤੀ ਸ਼ਿਰਕਤ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵਲੋਂ 'ਯੁੱਧ ਨਸ਼ਿਆਂ...
Ad Position 24
No active advertisement