ਕਰਤਾਰਪੁਰ 3 ਨਵੰਬਰ (ਜਨਕ ਰਾਜ ਗਿੱਲ)-ਅੰਮਿ੍ਤਸਰ ਸਥਿਤ ਸ਼੍ਰੋਮਣੀ ਕਮੇਟੀ ਦੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਈ ਪ੍ਰਧਾਨਗੀ ਦੀ ਚੋਣ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲਗਾਤਾਰ 5ਵੀਂ ਵਾਰ ਜਿੱਤ ਪ੍ਰਾਪਤ ਕੀਤੀ | ਐਡਵੋਕੇਟ ਧਾਮੀ ਦੇ ਪ੍ਰਧਾਨ ਚੁਣੇ ਜਾਣ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਵਰਕਰਾਂ ਵਲੋਂ ਨਿੱਘਾ ਸਵਾਗਤ ਕਰ ਜੀ ਆਇਆਂ ਕਿਹਾ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਥੇ: ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ 'ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਚੱਲੀਆਂ ਹਨ ਉਹ ਪੂਰੀ ਤਰ੍ਹਾਂ ਜੱਗ ਜਾਹਿਰ ਹੀ ਹਨ ਪਰ ਉਨ੍ਹਾਂ ਦਾ ਮੁੱਖ ਟੀਚਾ ਪੰਥ ਦਾ ਵਿਸ਼ਵਾਸ ਅਤੇ ਗੁਰਧਾਮਾਂ ਅਤੇ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਪੁਖਤਾ ਪ੍ਰਬੰਧਾਂ ਅਤੇ ਰੱਖ ਰਖਾਓ ਹੀ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਰਤਾਰਪੁਰ ਸ਼ਹਿਰ ਨੂੰ ਧਾਰਮਿਕ ਨਗਰੀ ਦੇ ਰੂਪ 'ਚ ਸਥਾਪਿਤ ਕਰਨ 'ਚ ਸੰਜੀਦਗੀ ਨਾਲ ਅਗਾਮੀ ਸਮੇਂ 'ਚ ਯਤਨਸ਼ੀਲ ਹੋਵੇਗੀ | ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋਂ ਸ਼ਹਿਰੀ ਪ੍ਰਧਾਨ ਸੇਵਾ ਸਿੰਘ ਨੇ ਪ੍ਰਧਾਨ ਧਾਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਧਾਮੀ ਸਾਹਿਬ ਦੀ ਇਹ ਇਤਿਹਾਸਕ ਜਿੱਤ ਜਿੱਥੇ ਅਕਾਲੀ ਵਰਕਰਾਂ ਲਈ ਤਾਕਤ ਹੈ ਅਤੇ 27 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸ਼ਾਨਦਾਰ ਵਾਪਸੀ ਦੇ ਸੰਕੇਤ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕੁਲਵੰਤ ਸਿੰਘ ਮੰਨਣ, ਮੈਂਬਰ ਜਥੇ: ਰਣਜੀਤ ਸਿੰਘ ਕਾਹਲੋਂ,ਗੁਰਦੁਆਰਾ ਮੈਨੇਜਰ ਜਸਵਿੰਦਰ ਸਿੰਘ,ਸ਼ਹਿਰੀ ਪ੍ਰਧਾਨ ਸੇਵਾ ਸਿੰਘ,ਅਕਾਲੀ ਆਗੂ ਅਜੀਤ ਸਿੰਘ ਸਰਾਏ,ਮਨਦੀਪ ਸਿੰਘ ਸਰਾਏ,ਸੀਨੀ:ਅਕਾਲੀ ਆਗੂ ਬਲਵਿੰਦਰ ਸਿੰਘ ਤਿੰਮੋਵਾਲ,ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਜਰਵਿੰਦਰ ਸਿੰਘ ਰਿੰਕੂ,ਅਮਰਜੀਤ ਸਿੰਘ ਕਾਹਲੋਂ, ਅੰਮਿ੍ਤਪਾਲ ਸਿੰਘ,ਪਲਵਿੰਦਰ ਸਿੰਘ ਪੰਮਾ ਕਾਹਲੋਂ,ਹਰਜੀਤ ਸਿੰਘ, ਹਰਮਿੰਦਰ ਸਿੰਘ ਧਾਮੀ,ਜਗਜੀਤ ਸਿੰਘ,ਵਿਕਾਸ ਸਿੰਘ,ਅਵਤਾਰ ਸਿੰਘ,ਜਗਜੀਤ ਸਿੰਘ ਭੱਟੀ, ਸੁੱਚਾ ਸਿੰਘ ਭੁੱਲਰ ਆਦਿ ਨੇ ਪ੍ਰਧਾਨ ਧਾਮੀ ਨੂੰ ਜੀ ਆਇਆਂ ਕਿਹਾ ਅਤੇ ਵਧਾਈ ਦਿੱਤੀ |