ਗੁਰਾਇਆ, 3 ਨਵੰਬਰ (ਬਲਵਿੰਦਰ ਸਿੰਘ)-ਗੁਰਾਇਆ ਬਲੱਡ ਸੇਵਾ ਦੀ ਮੀਟਿੰਗ ਮਾਸਟਰ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਵੀਂ ਟੀਮ ਦਾ ਗਠਨ ਕੀਤਾ ਗਿਆ | ਜਿਸ ਵਿਚ ਹੈਪੀ ਮਾਹੀ ਪ੍ਰਧਾਨ,ਤਰੁਣ ਬਤਰਾ ਚੇਅਰਮੈਨ, ਸੰਦੀਪ ਸੋਨੀ ਸੀਨੀਅਰ ਵਾਈਸ ਪ੍ਰਧਾਨ,ਸਮੀਰ ਪੁੰਜ ਵਾਈਸ ਪ੍ਰਧਾਨ,ਅਸ਼ੋਕ ਸਮਰਾਏ ਸਕੱਤਰ,ਰਾਹੁਲ ਗੁਰਾਇਆ, ਸਹਿ ਸਕੱਤਰ,ਰਾਹੁਲ ਕੈਬੋ ਖ਼ਜ਼ਾਨਚੀ,ਸੀਤਲ ਕੁਮਾਰ ਸਹਾਇਕ ਖ਼ਜ਼ਾਨਚੀ,ਬੋਧ ਰਾਜ ਪੈੱ੍ਰਸ ਸਕੱਤਰ,ਵਰੁਣ ਨਾਗਲਾ ਮੀਡੀਆ ਸਲਾਹਕਾਰ ਸਰਬਸੰਮਤੀ ਨਾਲ ਚੁਣੇ ਗਏ | 21 ਮੈਂਬਰੀ ਕਮੇਟੀ ਅਤੇ 5000 ਦੇ ਕਰੀਬ ਵਲੰਟੀਅਰ ਸਾਥੀਆਂ ਦੀ ਟੀਮ ਵਲੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਬਲੱਡ ਯੂਨਿਟ ਬਲੱਡ ਬੈਂਕ ਨੂੰ ਕੈਂਪਾਂ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦੁਰਘਟਨਾ, ਜਣੇਪਾ , ਥੈਲੇਸੀਮੀਆ ਅਤੇ ਹੋਰ ਬਿਮਾਰੀਆਂ ਦੇ ਆਪ੍ਰੇਸ਼ਨ ਕਰਵਾਉਣ 'ਚ ਮੁਸ਼ਕਿਲ ਨਾ ਹੋਵੇ | ਇਸ ਮੌਕੇ ਵਾਈਸ ਪ੍ਰਧਾਨ ਸਮੀਰ ਪੁੰਜ ਨੇ ਕਿਹਾ ਨਵੀਂ ਟੀਮ ਪੂਰੇ ਜੋਸ਼ ਖਰੋਸ਼ ਨਾਲ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੇਗੀ | ਇਸ ਮੌਕੇ ਗੁਰਾਇਆ ਬਲੱਡ ਸੇਵਾ ਦੇ ਮੈਂਬਰਾਂ ਤੋਂ ਇਲਾਵਾ ਵਲੰਟੀਅਰ ਵੀ ਹਾਜਿਰ ਸਨ |