19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨਵੇਂ ਸਾਲ ਦਾ ਪ੍ਰੋਗਰਾਮ ਦਰਸ਼ਕਾਂ ਦੀ ਹਾਜ਼ਰੀ 'ਚ ਹੋਵੇਗਾ ਰਿਕਾਰਡ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਜਸਪਾਲ ਸਿੰਘ)-ਦੂਰਦਰਸ਼ਨ ਜਲੰਧਰ ਵਲੋਂ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ 31 ਦਸੰਬਰ ਦੀ ਰਾਤ ਨੂੰ 9 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਮਹਿਕਾਂ 2026 ਦੀਆਂ' ਵਿੱਚ ਇਸ ਵਾਰ ਸ਼ਾਮਿਲ ਹੋਣ ਵਾਲੇ ਗਾਇਕਾਂ 'ਚ ਪਦਮਸ਼੍ਰੀ ਹੰਸ ਰਾਜ ਹੰਸ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਹੋਣਗੇ | ਲੰਮੇ ਸਮੇਂ ਬਾਅਦ ਗਾਇਕੀ ਵਿੱਚ ਮੁੜ ਪ੍ਰਵੇਸ਼ ਕਰਨ ਵਾਲੇ ਹੰਸ ਰਾਜ ਹੰਸ ਦੀ ਰਿਕਾਰਡਿੰਗ 19 ਅਤੇ 20 ਦਸੰਬਰ ਦੀ ਸ਼ਾਮ ਨੂੰ 6 ਵਜੇ ਦੂਰਦਰਸ਼ਨ ਦੇ ਸਟੂਡੀਓਜ਼ ਵਿਖੇ ਕੀਤੀ ਜਾਵੇਗੀ | ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਮੁਖੀ ਕੇਵਲ ਕਿ੍ਸ਼ਨ ਦੀ ਦੇਖ-ਰੇਖ ਹੇਠ ਬਣ ਰਹੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਵਿੱਚ ਦਰਸ਼ਕ ਵਜੋਂ ਸ਼ਾਮਿਲ ਹੋਣ ਲਈ ਦੂਰਦਰਸ਼ਨ ਵਲੋਂ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ | ਇਸ ਪ੍ਰੋਗਰਾਮ 'ਚ ਆਪਣੇ ਗੀਤ ਪੇਸ਼ ਕਰਨ ਵਾਲੇ ਹੋਰ ਗਾਇਕਾਂ 'ਚ ਨੌਜਵਾਨ ਦਿਲਾਂ ਦੀ ਧੜਕਣ ਫਿਰੋਜ਼ ਖਾਨ, ਜਝਯੋਤਿਕਾ ਟਾਂਗਰੀ, ਰੰਗਲੇ ਸਰਦਾਰ, ਦੀਪ ਢਿੱਲੋਂ, ਜੈਸਮੀਨ ਜੱਸੀ, ਰਜ਼ਾ ਸਿਸਟਰਜ਼ ਅਤੇ ਅਰਸ਼ ਨੂਰ ਸਮੇਤ ਉੱਘੇ ਗਾਇਕ ਅਤੇ ਹਾਸ ਰਸ ਕਲਾਕਾਰ ਸ਼ਾਮਿਲ ਹੋਣਗੇ | ਇਸ ਪ੍ਰੋਗਰਾਮ ਦਾ ਸੰਚਾਲਨ ਬਲਜੀਤ ਕੌਰ ਜੌਹਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਮੰਗਲ ਸਿੰਘ ਬਾਸੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮ ਲਾਲ ਅਤੇ ਪ੍ਰੇਮ ਲਤਾ ਦਾ ਸਨਮਾਨ ਅਗਲੀ ਖ਼ਬਰ ਇੰਨੋਸੈਂਟ ਹਾਰਟਸ ਨੇ ਵੀਰ ਬਾਲ ਦਿਵਸ ਮਨਾਇਆ
Ad Position 24