06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦਿਨ-ਰਾਤ ਕਈ ਸਟਰੀਟ ਲਾਈਟਾਂ ਜਗਣ ਨਾਲ ਨਿਗਮ ਦਾ ਨਹੀਂ ਘਟ ਰਿਹਾ ਬਿਜਲੀ ਦਾ ਬਿੱਲ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਸ਼ਿਵ)-ਨਗਰ ਨਿਗਮ ਵਲੋਂ 60 ਕਰੋੜ ਦੀ ਲਾਗਤ ਨਾਲ ਸੋਡੀਅਮ ਲਾਈਟਾਂ ਉਤਾਰ ਕੇ ਐਲ. ਈ. ਡੀ. ਲਾਈਟਾਂ ਲਗਵਾਈਆਂ ਗਈਆਂ ਸੀ ਤਾਂ ਜੋ ਹਰ ਮਹੀਨੇ ਕਰੋੜਾਂ ਦੇ ਆਉਂਦੇ ਬਿਜਲੀ ਦੇ ਬਿੱਲ ਤੋਂ ਰਾਹਤ ਮਿਲ ਸਕੇ | ਐਲ. ਈ. ਡੀ. ਲਾਈਟਾਂ ਦੇ ਲੱਗਣ ਨਾਲ ਚਾਹੇ ਨਿਗਮ ਦੇ ਬਿਜਲੀ ਦੇ ਬਿੱਲ ਵਿਚ ਕਾਫ਼ੀ ਕਮੀ ਆਈ ਹੈ ਪਰ ਅਜੇ ਵੀ ਕੰਪਨੀ ਵਲੋਂ ਲਾਈਟਾਂ ਦੀ ਸੰਭਾਲ ਦਾ ਕੰਮ ਸਮੇਂ-ਸਿਰ ਨਹੀਂ ਹੋ ਰਿਹਾ ਹੈ ਤੇ ਨਾ ਹੀ ਲੋਕਾਂ ਦੀਆਂ ਸ਼ਿਕਾਇਤਾਂ ਸਮੇਂ ਸਿਰ ਹੱਲ ਕਰਵਾਈਆਂ ਜਾ ਰਹੀਆਂ ਹਨ | ਸ਼ਹਿਰ ਦੇ ਕਈ ਇਲਾਕਿਆਂ 'ਚ ਆਮ ਦੇਖਿਆ ਜਾ ਸਕਦਾ ਹੈ ਕਿ ਦਿਨ ਰਾਤ ਐਲ. ਈ. ਡੀ. ਲਾਈਟਾਂ ਜਗ ਰਹੀਆਂ ਹਨ, ਜਿਸ ਕਾਰਨ ਲਾਈਟਾਂ ਜਲਦੀ ਖ਼ਰਾਬ ਵੀ ਹੋ ਰਹੀਆਂ ਹਨ | ਨਗਰ ਨਿਗਮ ਦੇ ਓ. ਐਂਡ. ਐਮ. ਵਲੋਂ ਹਰ ਮਹੀਨੇ ਲੱਖਾਂ ਰੁਪਏ ਦੇ ਕੰਪਨੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਕਿ ਉਹ ਲਾਈਟਾਂ ਦੀ ਸੰਭਾਲ ਦਾ ਕੰਮ ਕਰ ਰਹੀ ਹੈ | ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਸਾਰਾ ਕੰਮ ਸਹੀ ਕਰ ਰਹੀ ਹੈ ਤਾਂ ਦਿਨ ਰਾਤ ਜਗ ਰਹੀਆਂ ਲਾਈਟਾਂ ਨਾਲ ਨਿਗਮ ਦਾ ਨੁਕਸਾਨ ਤਾਂ ਕੀਤਾ ਜਾ ਰਿਹਾ ਹੈ ਸਗੋਂ ਇਹ ਕੌਮੀ ਨੁਕਸਾਨ 'ਚ ਵੀ ਸ਼ਾਮਿਲ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਹਰ ਹਾਲਤ ਵਿਚ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ | ਜੇਕਰ ਕਿਸੇ ਵਾਰਡ ਵਿਚ ਦਿਨ ਰਾਤ ਲਾਈਟਾਂ ਜਗਦੀਆਂ ਹਨ ਤਾਂ ਉਸ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਜਾਂਦੀ ਹੈ | ਇਸ ਤਰ੍ਹਾਂ ਨਾਲ ਟਾਂਡਾ ਰੋਡ 'ਤੇ ਦਿਨ ਰਾਤ ਲਾਈਟਾਂ ਜਗ ਰਹੀਆਂ ਹਨ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਕੰਪਨੀ ਦੇ ਕੋਈ ਉਪਕਰਨ ਦੇ ਖ਼ਰਾਬ ਹੋਣ ਕਾਰਨ ਹੀ ਇਹ ਲਾਈਟਾਂ ਖ਼ਰਾਬ ਹੋ ਗਈਆਂ ਹਨ ਤੇ ਇਹ ਦਿਨ ਰਾਤ ਚੱਲ ਰਹੀਆਂ ਹਨ | ਕਈ ਲੋਕਾਂ ਨੇ ਇਸ ਦੀ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਇਹ ਬਿਜਲੀ ਲਾਈਟਾਂ ਠੀਕ ਨਹੀਂ ਹੋਈਆਂ ਹਨ | ਲੋਕਾਂ ਦਾ ਕਹਿਣਾ ਸੀ ਕਿ ਕਿਧਰੇ ਤਾਂ ਲਾਈਟਾਂ ਬੰਦ ਪਈਆਂ ਹਨ ਪਰ ਕਈ ਇਲਾਕਿਆਂ ਵਿਚ ਦਿਨ ਰਾਤ ਲਾਈਟਾਂ ਜਗ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਆਗ਼ਾਜ਼ ਐਨ. ਜੀ. ਓ. ਅਤੇ ਥੈਲਾਸੀਮੀਆ ਚਿਲਡਰਨ ਵੈੱਲਫ਼ੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਕਰੰਟ ਡਿਊਟੀ ਚਾਰਜ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ, ਨਿਗਮ 'ਚ ਸਾਰੇ ਸੀ.ਡੀ.ਸੀ. ਚਾਰਜ ਵਾਪਸ ਲੈਣ ਦੀ ਹਦਾਇਤ
Ad Position 24