ਜਲੰਧਰ, 25 ਦਸੰਬਰ (ਸ਼ਿਵ)- ਐਮ. ਐਸ. ਐਮ. ਈ. ਦਫ਼ਤਰ, ਲੁਧਿਆਣਾ ਅਤੇ ਐਮ. ਐਸ. ਐਮ. ਈ. ਦਫ਼ਤਰ, ਜਲੰਧਰ ਅਤੇ ਐਮ. ਐਸ. ਐਮ. ਈ. ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਨੇ ਫੋਕਲ ਪੁਆਇੰਟ ਅਤੇ ਫੋਕਲ ਪੁਆਇੰਟ ਐਕਸਟੈਨਸ਼ਨ ਦਾ ਨਿਰੀਖਣ ਦÏਰਾ ਕੀਤਾ ਗਿਆ | ਟੀਮ ਵਿਚ ਡਾਇਰੈਕਟਰ ਦੀਪਕ ਕੁਮਾਰ, ਸੁਮਿਤ ਸਿੰਘ ਐਕਸੀਅਨ ਪੀ. ਐਸ.ਆਈ. ਈ. ਸੀ., ਕਮਲਜੀਤ ਐਸ. ਡੀ. ਓ. ਪੀ. ਐਸ. ਆਈ. ਈ. ਸੀ., ਨਵਨੀਤ ਸਿੰਘ ਫੰਕਸ਼ਨਲ ਮੈਨੇਜਰ ਡੀ. ਆਈ. ਸੀ., ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ,ਰਾਜੀਵ ਮਿੱਤਲ ਤੇ ਹੋਰ ਹਾਜ਼ਰ ਸਨ | ਆਪਣੇ ਦੌਰੇ ਦÏਰਾਨ ਟੀਮ ਨੇ ਲਗਭਗ ਤਿੰਨ ਤੋਂ ਚਾਰ ਸਾਲ ਪਹਿਲਾਂ ਕੀਤੇ ਗਏ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ¢ ਨਿਰੀਖਣ ਮÏਜੂਦਾ ਸਥਿਤੀ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦਾ ਮੁਲਾਂਕਣ ਕਰਨ 'ਤੇ ਕੇਂਦਰਿਤ ਸੀ¢ | ਚੇਤੇ ਰਹੇ ਕਿ ਫੋਕਲ ਪੁਆਇੰਟ ਅਤੇ ਫੋਕਲ ਪੁਆਇੰਟ ਐਕਸਟੈਨਸ਼ਨ ਦੀਆਂ ਸੜਕਾਂ ਦਾ ਨਿਰਮਾਣ ਲਗਭਗ ਤਿੰਨ ਸਾਲ ਪਹਿਲਾਂ ਪੀ. ਐਸ. ਆਈ. ਈ. ਸੀ. ਦੁਆਰਾ ਐਮ. ਐਸ. ਐਮ. ਈ. ਦਫ਼ਤਰ ਅਤੇ ਉਦਯੋਗ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ | ਇਹ ਨਿਰੀਖਣ ਕੰਮ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਅਤੇ ਉਦਯੋਗਿਕ ਖੇਤਰ ਵਿਚ ਰੱਖ-ਰਖਾਅ ਜਾਂ ਸੁਧਾਰ ਲਈ ਹੋਰ ਜ਼ਰੂਰਤਾਂ ਦੀ ਹੋਰ ਪਛਾਣ ਕਰਨ ਲਈ ਕੀਤਾ ਗਿਆ ਸੀ |