ਜਲੰਧਰ, 25 ਦਸੰਬਰ (ਸ਼ਿਵ)-ਵਾਰਡ ਨੰਬਰ 70 ਦੇ ਆਪ ਦੇ ਕੌਂਸਲਰ ਜਤਿਨ ਗੁਲਾਟੀ ਨੇ ਅੱਜ ਮੇਅਰ ਵਿਨੀਤ ਧੀਰ ਅਤੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਪ੍ਰਧਾਨਗੀ ਹੇਠ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਬਾਬਾ ਬਾਲਕ ਨਾਥ ਮੰਦਰ ਦੇ ਬਾਹਰ ਇੱਕ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਪ੍ਰਧਾਨ ਸੁਰਿੰਦਰ ਬਿੱਲਾ, ਮਨੀਸ਼, ਇਮਰਾਨ, ਸੁਮਿਤ ਅਤੇ ਸੋਬੀ ਨੇ ਕੌਂਸਲਰ ਗੁਲਾਟੀ ਦਾ ਹਾਰ ਪਾ ਕੇ ਸਵਾਗਤ ਕੀਤਾ | ਕੌਂਸਲਰ ਗੁਲਾਟੀ ਨੇ ਕਿਹਾ ਕਿ ਉਹ 9 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇਸ ਸੜਕ ਦਾ ਸਾਰਾ ਕੰਮ ਆਪਣੀ ਨਿਗਰਾਨੀ ਹੇਠ ਪੂਰਾ ਕਰਵਾਉਣਗੇ | ਇਸ ਮੌਕੇ ਟੀਟੂ, ਮਾਈਕ ਖੋਸਲਾ, ਵਿਸ਼ੂ, ਰਾਹੁਲ, ਮਨੂ, ਫੈਂਸੀ, ਅਰਵਿੰਦ, ਮਿੰਟੂ, ਵਿਕਾਸ, ਭਾਈ ਹਰਪ੍ਰੀਤ ਸਿੰਘ, ਹਰਸ਼ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਪਰਚੂਨ ਦੁਕਾਨਦਾਰ ਵੀ ਮੌਜੂਦ ਸਨ |