ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜਸਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ 'ਵਜੂਦ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 26-12-2025
ਜੰਡਿਆਲਾ ਮੰਜਕੀ, 25 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬੀ ਸਾਹਿਤ ਸਭਾ ਬੰਡਾਲਾ ਮੰਜਕੀ ਦੀ ਮੀਟਿੰਗ ਬਲਵੀਰ ਕੌਰ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕੌਮਾਂਤਰੀ ਭਾਸ਼ਾ ਦਿਵਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੌਮਾਂਤਰੀ ਪੰਜਾਬੀ ਬੋਲੀ ਦਿਵਸ 21 ਫਰਵਰੀ ਨੂੰ ਮਹਿਲਾ ਮੰਡਲ ਬੰਡਾਲਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ | ਇਕ ਮਤੇ ਰਾਹੀਂ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਨੂੰ ਬੰਡਾਲਾ ਵਿਖੇ ਵੱਡੀ ਪੱਧਰ 'ਤੇ ਮਨਾਉਣ ਸੰਬੰਧੀ ਵੀ ਵਿਚਾਰਾਂ ਹੋਈਆਂ | ਇਸ ਮੌਕੇ ਪੰਜਾਬੀ ਸਹਿਤ ਸਭਾ ਬੰਡਾਲਾ ਦੀ ਜੁਆਇੰਟ ਸਕੱਤਰ ਜਸਪ੍ਰੀਤ ਕੌਰ ਦਾ ਲਿਖਿਆ ਕਾਵਿ-ਸੰਗ੍ਰਹਿ 'ਵਜੂਦ' ਵੀ ਸਭਾ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਜਨਰਲ ਸਕੱਤਰ ਬਲਵਿੰਦਰ ਸਿੰਘ ਬਾਸੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਰਪੰਚ, ਜੁਆਇੰਟ ਸਕੱਤਰ ਜਸਪ੍ਰੀਤ ਕੌਰ, ਕੈਸ਼ੀਅਰ ਸਰਜੀਵਨ ਕੁਮਾਰ ਤੋਂ ਇਲਾਵਾ ਸਮਿੰਦਰ ਕੁਮਾਰ ਬਿੰਦੀ,ਹਰਦੀਪ ਸਿੰਘ, ਕੁਲਦੀਪ ਸਿੰਘ ਟਿੱਕਾ, ਸ਼ਮਿੰਦਰਸਿੰਘ, ਬਰਿੰਦਰ, ਮਹਿੰਦਰ ਕੌਰ ਅਤੇ ਦਲਬੀਰੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਤੋਂ ਫ਼ਤਹਿਗੜ੍ਹ ਸਾਹਿਬ ਲਈ ਟਰੈਕਟਰ ਟਰਾਲੀ ਰਵਾਨਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਮੁਰੀਦਵਾਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24
No active advertisement