03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਮਲਾ ਨਗਰ ਕੌਂਸਲ ਨਕੋਦਰ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਨਾਲ ਛੇੜਛਾੜ ਦਾ 3 ਦੋਸ਼ੀਆਂ 'ਚੋਂ ਕਲਰਕ ਅਸ਼ੋਕ ਕੁਮਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-12-2025
ਨਕੋਦਰ, 26 ਦਸੰਬਰ (ਤਿਲਕ ਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਵਿਚ ਛੇੜਛਾੜ ਦੇ ਮਾਮਲੇ ਵਿਚ ਦਰਜ ਮੁਕੱਦਮੇ ਵਿਚ ਤਿੰਨ ਦੋਸ਼ੀਆਂ ਵਿਚੋਂ ਥਾਣਾ ਸਿਟੀ ਪੁਲਿਸ ਨੇ ਇਕ ਦੋਸ਼ੀ ਮੁਅੱਤਲ ਕਲਰਕ ਅਸ਼ੋਕ ਕੁਮਾਰ ਨੂੰ ਅੱਜ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਐਸ. ਐਚ. ਓ. ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਅਸ਼ੋਕ ਕੁਮਾਰ ਨੂੰ 27 ਦਸੰਬਰ 2025 ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਨਗਰ ਕੌਂਸਲ ਨਕੋਦਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ 'ਚ ਮਿਲੀਭੁਗਤ ਕਰਕੇ ਛੇੜਛਾੜ ਕਰਨ ਦੇ ਦੋਸ਼ ਵਿਚ ਮੌਜੂਦਾ ਨਗਰ ਕੌਂਸਲ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਮੁਅੱਤਲ ਕਲਰਕ ਅਸ਼ੋਕ ਕੁਮਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ -ਦੁਰਗਾ ਪਬਲੀਸਿਟੀ ਨੂੰ ਰਾਹਤ- ਨਿਗਮ ਨੂੰ ਕਰਨੀ ਪਏਗੀ 21.65 ਕਰੋੜ ਦੀ ਅਦਾਇਗੀ ਅਗਲੀ ਖ਼ਬਰ ਸੀ. ਡੀ. ਸੀ. ਚਾਰਜ ਵਾਪਸ ਲਿਆ
Ad Position 24
No active advertisement