ਕਿਸ਼ਨਗੜ੍ਹ, 26 ਦਸੰਬਰ (ਹੁਸਨ ਲਾਲ)-ਬਿਆਸ ਪਿੰਡ ਦੇ ਬਾਹਰ ਖੇਤਾਂ 'ਚ ਘਰ ਦੇ ਇੱਕ ਪਰਿਵਾਰ 'ਤੇ 6 ਤੋਂ 7 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਨਾਲ ਲੱਖਾਂ ਰੁਪਏ ਦੇ ਗਹਿਣੇ ਤੇ ਇਕ ਲੱਖ ਰੁਪਏ ਦੀ ਨਕਦੀ ਲੁੱਟ ਕੇ ਹੋ ਫ਼ਰਾਰ ਹੋ ਜਾਣ ਦੀ ਖ਼ਬਰ ਹੈ¢ ਨੰਬਰਦਾਰ ਲਖਵਿੰਦਰ ਸਿੰਘ , ਉਨ੍ਹਾਂ ਦੀ ਪਤਨੀ ਤੇ ਬੇਟੇ ਮਨਪ੍ਰੀਤ ਸਿੰਘ ਨਿਵਾਸੀ ਬਿਆਸ ਪਿੰਡ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਤੋਂ ਬਾਹਰ ਬਿਆਸ ਪਿੰਡ ਤੋਂ ਕਾਲਾ ਬੱਕਰਾ ਨੂੰ ਜਾਂਦੀ ਸੰਪਰਕ ਸੜਕ 'ਤੇ ਰੇਲਵੇ ਲਾਈਨਾਂ ਕੋਲ ਖੇਤਾਂ ਵਿਚਕਾਰ ਹੈ¢ ਬੀਤੀ ਰਾਤ ਕਰੀਬ ਇਕ ਵਜੇ ਜਦੋਂ ਉਹ ਸੁੱਤੇ ਹੋਏ ਸਨ ਤਾਂ ਉਨ੍ਹਾਂ ਦੇ ਗੈਰਿਜ ਵਾਲੇ ਪਾਸੇ ਜ਼ੋਰ ਨਾਲ ਆਵਾਜ਼ਾਂ ਆਈਆਂ¢ ਨੰਬਰਦਾਰ ਲਖਵਿੰਦਰ ਸਿੰਘ ਜਦੋਂ ਉੱਠ ਕੇ ਘਰ ਦਾ ਮੇਨ ਗੇਟ ਖੋਲ੍ਹ ਕੇ ਬਾਹਰ ਵਿਹੜੇ 'ਚ ਆਇਆ ਤਾਂ 4 ਅਣਪਛਾਤੇ ਨਕਾਬਪੋਸ਼ ਵਿਅਕਤੀ ਜਿਨ੍ਹਾਂ 'ਚੋਂ ਇਕ ਕੋਲ ਗੰਨੇ ਵੱਢਣ ਵਾਲਾ ਟੋਕਾ ਤੇ ਹੋਰਾਂ ਕੋਲ਼ ਡੰਡੇ ਸਨ, ਉਸ ਦੇ ਕੋਲ ਆ ਗਏ ਤੇ ਉਸ ਨੂੰ ਅੰਦਰ ਜਾਣ ਲਈ ਕਹਿਣ ਲੱਗੇ, ਏਨੇ ਨੂੰ ਉਨ੍ਹਾਂ ਦੀ ਪਤਨੀ ਤੇ ਬੇਟਾ ਵੀ ਆ ਗਏ ¢ ਉਨ੍ਹਾਂ ਕਿਹਾ ਕਿ ਜੋ ਲੋਕ ਬਾਹਰੋਂ ਆਏ ਹਨ ਉਹ ਕਿੱਥੇ ਹਨ, ਉਨ੍ਹਾਂ ਕਿਹਾ ਕਿ ਉਹ ਤਾਂ ਬਾਹਰ ਵਾਪਸ ਚਲੇ ਗਏ ਤੇ ਉਨ੍ਹਾਂ ਨੂੰ ਜੋ ਕੁਝ ਵੀ ਉਨ੍ਹਾਂ ਕੋਲ ਘਰ ਵਿਚ ਹੈ ਕੱਢ ਕੇ ਦੇਣ ਲਈ ਕਹਿਣ ਲੱਗੇ¢ ਇਸ ਗੱਲ 'ਤੇ ਜਦੋਂ ਉਨ੍ਹਾਂ ਦੇ ਬੇਟੇ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਮਾਰਨ ਦੀ ਧਮਕੀ ਦੇ ਦਿੱਤੀ ਤੇ ਪਰਿਵਾਰ ਦੇ ਤਿੰਨੇ ਮੈਂਬਰ ਸਹਿਮ ਗਏ, ਜਿਸ ਤੋਂ ਬਾਅਦ ਚਾਰ ਲੁਟੇਰੇ ਉਨ੍ਹਾਂ ਦੇ ਕੋਲ ਖੜੇ੍ਹ ਰਹੇ ਤੇ ਬਾਕੀ ਲੁਟੇਰਿਆਂ ਨੇ ਅਲਮਾਰੀਆਂ, ਬੋਕਸਬੈੱਡ ਦੀ ਫਰੋਲਾ-ਫਰਾਲੀ ਕਰ ਕੇ ਉਸ 'ਚੋਂ ਕਰੀਬ 9-10 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਸਿੱਕੇ ਤੇ, ਵਿਦੇਸ਼ੀ ਘੜੀਆਂ ਤੇ ਕਰੀਬ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਚਾਰ ਮੋਬਾਈਲ ਵੀ ਲੈ ਗਏ ¢ ਇਸ ਸੰਬੰਧੀ ਉਨ੍ਹਾਂ ਰਾਤ ਨੂੰ ਹੀ ਕਿਸੇ ਤਰ੍ਹਾਂ ਕੰਟਰੋਲ ਰੂਮ 'ਤੇ ਇਸ ਵਾਰਦਾਤ ਸੰਬੰਧੀ ਸੂਚਿਤ ਕੀਤਾ¢ ਸੂਚਨਾ ਮਿਲਣ 'ਤੇ ਸਵੇਰੇ ਆਦਮਪੁਰ ਦੇ ਡੀ.ਐਸ.ਪੀ. ਰਾਜੀਵ ਕੁਮਾਰ, ਥਾਣਾ ਆਦਮਪੁਰ ਦੇ ਐਸ.ਐਚ. ਓ. ਇੰਸਪੈਕਟਰ ਰਵਿੰਦਰ ਪਾਲ ਸਿੰਘ, ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ¢ ਜਿੱਥੇ ਪੀੜਤ ਪਰਿਵਾਰ ਨਾਲ ਗੱਲਬਾਤ ਤੇ ਮੁੱਢਲੀ ਜਾਂਚ ਉਪਰੰਤ ਉਨ੍ਹਾਂ ਦੇ 2 ਮੋਬਾਈਲ ਰੇਲਵੇ ਫਾਟਕਾਂ ਕੋਲੋਂ ਬਰਾਮਦ ਹੋਏ ਹਨ¢ ਦੱਸਣਯੋਗ ਹੈ ਕਿ ਬੇਖ਼ੌਫ ਲੁਟੇਰਿਆਂ ਨੇ ਇਸ ਘਟਨਾ ਨੂੰ ਕਰੀਬ 40 ਮਿੰਟਾਂ ਦੇ ਵਿਚ ਅੰਜਾਮ ਦਿੱਤਾ¢ ਇਸ ਵਾਰਦਾਤ ਕਾਰਨ ਪਰਿਵਾਰ ਦੇ ਨਾਲ-ਨਾਲ ਪਿੰਡ ਨਿਵਾਸੀਆਂ 'ਚ ਵੀ ਦਹਿਸ਼ਤ ਦਾ ਮਾਹÏਲ ਪਾਇਆ ਜਾ ਰਿਹਾ ¢ ਇਸ ਸੰਬੰਧੀ ਪਿੰਡ ਦੇ ਮੁਹਤਵਾਰ ਵਿਅਕਤੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਡੇਰਿਆਂ 'ਤੇ ਰਹਿੰਦੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ¢ ਇਸ ਸਬੰਧੀ ਜਦੋਂ ਡੀ.ਐਸ.ਪੀ. ਆਦਮਪੁਰ ਰਾਜੀਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ | ਜਦੋਂ ਐਸ. ਐਚ. ਓ. ਆਦਮਪੁਰ ਰਵਿੰਦਰ ਪਾਲ ਸਿੰਘ ਤੇ ਚÏਾਕੀ ਅਲਾਵਲਪੁਰ ਦੇ ਇੰਚਾਰਜ ਏ.ਐਸ.ਆਈ. ਪਰਮਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ¢