ਜਲੰਧਰ, 26 ਦਸੰਬਰ (ਸ਼ਿਵ)-ਖੇਡ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਵਲੋਂ ਜਲੰਧਰ ਦੇ ਖੇਡ ਉਦਯੋਗ ਲਈ ਤਕਨਾਲੋਜੀ ਐਕਸਟੈਨਸ਼ਨ ਕੇਂਦਰ ਦੇ ਸਥਾਪਿਤ ਕਰਨ ਦਾ ਸਵਾਗਤ ਕੀਤਾ ਹੈ | ਖੇਡ ਉਦਯੋਗ ਸੰਘ ਕਈ ਸਾਲਾਂ ਤੋਂ ਮੰਗ ਕਰ ਰਹੀ ਹੈ ਕਿ ਜਲੰਧਰ ਨੂੰ ਇੱਕ ਖੋਜ ਅਤੇ ਵਿਕਾਸ ਕੇਂਦਰ ਦਿੱਤਾ ਜਾਵੇ¢ ਇਸ ਕੇਂਦਰ ਦੀ ਸਥਾਪਨਾ ਨਾਲ ਉਤਪਾਦ ਅਤੇ ਪ੍ਰਕਿਰਿਆ ਵਿਕਾਸ, ਤਕਨਾਲੋਜੀ ਟਰਾਂਸਫ਼ਰ, ਟੈਸਟਿੰਗ, ਪ੍ਰਮਾਣੀਕਰਣ ਅਤੇ ਹੁਨਰ ਵਿਕਾਸ ਸਮੇਤ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ¢ ਪੰਜਾਬ ਦੇ ਖੇਡ ਉਦਯੋਗ ਸੰਘ ਦੇ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਸਹਿ-ਕਨਵੀਨਰ ਰਮੇਸ਼ ਆਨੰਦ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿਚ ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਇਸ ਕੇਂਦਰ ਦੇ ਸਥਾਪਿਤ ਹੋਣ ਨਾਲ ਉਦਯੋਗ ਹੋਰ ਪ੍ਰਫੁੱਲਿਤ ਹੋਵੇਗਾ | ਇਸ ਮੌਕੇ ਵਿਪਨ ਪਰਿੰਜਾ, ਸੰਦੀਪ ਗਾਂਧੀ, ਸੰਜੇ ਮਹਿੰਦੀਰੱਤਾ, ਨੰਦ ਕਿਸ਼ੋਰ ਸਭਰਵਾਲ, ਸਾਹਿਲ ਬੇਦੀ, ਅਸ਼ੋਕ ਕਤਿਆਲ, ਬਲਰਾਜ ਗੁਪਤਾ, ਪੁਨੀਸ਼ ਮਦਾਨ, ਦੀਕਸ਼ਤ ਅਰੋੜਾ, ਨੀਟੂ ਮਹਾਜਨ, ਮੁਕੇਸ਼ ਕਪੂਰ, ਵਿਕਾਸ ਢੀਂਗਰਾ ਤੇ ਹੋਰ ਹਾਜ਼ਰ ਸਨ |