ਜਲੰਧਰ ਛਾਉਣੀ, 26 ਦਸੰਬਰ (ਪਵਨ ਖਰਬੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਰਾਮਾ ਮੰਡੀ ਮਾਰਕੀਟ 'ਚ ਦੁਕਾਨਦਾਰਾਂ ਤੇ ਖੇਤਰ ਵਾਸੀਆਂ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਤੋਂ ਪਹਿਲਾਂ ਅਰਦਾਸ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਫਤਿਹ, ਸ਼ਾਮ ਕੁਮਾਰ, ਰਾਮ ਕੁਮਾਰ, ਅਮਰਜੀਤ ਸਿੰਘ ਵਾਲੀਆ, ਅਮਰਜੀਤ ਸਿੰਘ ਅੰਬਾ, ਜਸਵੰਤ ਸਿੰਘ ਬਾਂਸਲ, ਪਰਮਜੀਤ ਸੀਤਲ, ਮਨਪ੍ਰੀਤ ਸਿੰਘ, ਗਗਨਦੀਪ, ਪਵਨ ਕੁਮਾਰ, ਜਸਪ੍ਰੀਤ ਸਿੰਘ, ਰਾਹੁਲ ਕਜਲਾ, ਚੰਦਰਸ਼ੇਖਰ ਅਗਰਵਾਲ, ਜਗਦੇਵ, ਲੱਕੀ ਭਾਟੀਆ, ਅਮਨ ਕੁਮਾਰ ਗੱਗੀ, ਰੋਹਿਤ ਕੁਮਾਰ ਆਦਿ ਹਾਜ਼ਰ ਸਨ |