02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਜਮਸ਼ੇਰ 'ਚ ਬਾਇਓ ਸੀ.ਐਨ.ਜੀ. ਗੈਸ ਪਲਾਂਟ ਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿਧੂਪੁਰ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ ਦੀ ਅਗਵਾਈ 'ਚ ਕਿਸਾਨਾਂ ਦੇ ਇੱਕ ਵਫਦ ਨੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮਿਲ ਕੇ ਚਾਰਾ ਮੰਡੀ ਦੀ ਜਗ੍ਹਾ 'ਤੇ ਬਾਇਓ ਸੀ.ਐਨ.ਜੀ. ਗੈਸ ਪਲਾਂਟ ਲਗਾਉਣ ਦਾ ਵਿਰੋਧ ਕਰਦੇ ਹੋਏ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੰਪਲੈਕਸ ਜਮਸ਼ੇਰ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਖਰਚ ਕੇ ਬਣਾਈ ਗਈ ਚਾਰਾ ਮੰਡੀ ਨੂੰ ਤੋੜ ਕੇ ਉਸ ਦੀ ਜਗ੍ਹਾ ਉੱਪਰ ਪੰਜਾਬ ਸਰਕਾਰ ਦੇ ਬਾਇਓ, ਸੀ.ਐਨ.ਜੀ. ਦੇ ਪਲਾਂਟ ਲਗਾਉਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਸੀ.ਐਨ.ਜੀ. ਗੈਸ ਪਲਾਂਟ ਨੂੰ ਲਗਾਉਣ ਉੱਪਰ ਰੋਕ ਲਗਾਈ ਜਾਵੇ ਜਿਸ ਨੂੰ ਧੱਕੇ ਨਾਲ ਪੁਲਿਸ ਪ੍ਰਸ਼ਾਸਨ ਵਲੋਂ 24 ਦਸੰਬਰ ਨੂੰ ਮੰਡੀ ਨੂੰ ਜਾਣ ਵਾਲਾ ਰਸਤਾ ਪੁੱਟ ਦਿੱਤਾ ਗਿਆ ਹੈ ਜਿਸ ਕਾਰਨ ਪਹਿਲਾ ਹੀ ਆਰਥਿਕ ਤੌਰ 'ਤੇ ਟੁੱਟੇ ਕਿਸਾਨਾਂ ਨੂੰ ਆਪਣੀ ਫਸਲ ਮੰਡੀ 'ਚ ਲੈ ਕੇ ਜਾਣ ਵਾਸਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਚਾਰਾ ਮੰਡੀ ਨੂੰ ਜਿਉਂ ਦੀ ਤਿਉਂ ਡੇਅਰੀ ਕੰਪਲੈਕਸ ਜਮਸ਼ੇਰ 'ਚ ਚੱਲਦੀ ਰੱਖਿਆ ਜਾਵੇ ਅਤੇ ਬਾਇਓ ਸੀ.ਐਨ.ਜੀ. ਗੈਸ ਪਲਾਂਟ ਨੂੰ ਸਰਕਾਰ ਵਲੋਂ ਮਨੁੱਖੀ ਵਸੋਂ ਤੋਂ ਦੂਰ ਕਿਸੇ ਹੋਰ ਜਗ੍ਹਾ ਉਪਰ ਸ਼ਿਫਟ ਕੀਤਾ ਜਾਵੇ | ਇਸ ਮੌਕੇ ਬੂਟਾ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਪਰਮਜੀਤ ਸਿੰਘ, ਰਾਜ ਕੁਮਾਰ ਅਮਰੀਕ ਸਿੰਘ ਅਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ-ਕਪੂਰਥਲਾ ਸੜਕ ਦੀ ਖਰਾਬ ਹਾਲਤ ਤੋਂ ਨਾਰਾਜ਼ ਲੋਕਾਂ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਯਸ਼ ਪੱਟੀ ਨੇ ਜਿੱਤੀ
Ad Position 24
No active advertisement