02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਰੋਜ਼ਾਨਾ ਕੈਂਪ ਲਗਾਉਣ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਸ਼ਿਵ)-ਪ੍ਰਾਪਰਟੀ ਟੈਕਸ ਸ਼ਾਖਾ ਦੀ ਵਸੂਲੀ ਸਬੰਧੀ ਸਮੀਖਿਆ ਮੀਟਿੰਗ ਵਿਕਰਾਂਤ ਵਰਮਾ, ਸਹਾਇਕ ਕਮਿਸ਼ਨਰ—2 ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਵਸੂਲੀ ਤੇਜ਼ ਕਰਨ ਦੀਆਂ ਕਈ ਹਦਾਇਤਾਂ ਦਿੱਤੀਆਂ ਗਈਆਂ | ਮੀਟਿੰਗ ਵਿਚ ਸਮੂਹ ਸੁਪਰਡੰਟ ਅਤੇ ਸਮੂਹ ਇੰਸਪੈਕਟਰ ਪ੍ਰਾਪਰਟੀ ਟੈਕਸ ਸ਼ਾਖਾ ਸ਼ਾਮਿਲ ਹੋਏ¢ ਦਿੱਤੀਆਂ ਗਈਆਂ ਹਦਾਇਤਾਂ ਵਿਚ ਕਿਹਾ ਗਿਆ ਕਿ ਇੱਕ ਇੰਸਪੈਕਟਰ ਲਈ 1 ਸੈਕਟਰ ਅਲਾਟ ਕੀਤਾ ਗਿਆ ਜਦ ਕਿ ਪਹਿਲਾਂ ਹਰ ਇੰਸਪੈਕਟਰ ਦੇ ਅਧੀਨ 2 ਸੈਕਟਰ ਸਨ¢ ਨਗਰ ਨਿਗਮ ਦੀ ਹਦੂਦ ਅੰਦਰ ਜਿੰਨੀਆਂ ਵੀ ਘਰੇਲੂ ਪ੍ਰਾਪਰਟੀਆਂ ਹਨ ਜਿਨਾਂ ਵੱਲੋਂ ਟੈਕਸ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਨਾਂ ਪਾਸੋਂ ਵਸੂਲੀ ਤੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ | ਨਿਗਮ ਦੀ ਹਦੂਦ ਅੰਦਰ ਜਿਹੜੀਆਂ ਵੀ ਪ੍ਰਾਪਰਟੀਆਂ ਵਿਚ ਛੋਟੇ ਪੱਧਰ ਤੇ ਵਪਾਰਕ ਕੰਮ (ਜਿਵੇਂ ਦੁਕਾਨਾਂ ਆਦਿ) ਕੀਤੇ ਜਾ ਰਹੇ ਹਨ ਪਾਸੋਂ ਵਪਾਰਕ ਰੇਟਾਂ ਅਨੁਸਾਰ ਵਸੂਲੀ ਕੀਤੀ ਜਾਵੇ¢ ਹਰ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਆਉਂਦੇ ਸੈਕਟਰ ਵਿਚ ਰੋਜ਼ਾਨਾ ਵਸੂਲੀ ਕੈਂਪ ਲਗਾਉਣ |
Ad Position 22
No active advertisement
ਪਿਛਲੀ ਖ਼ਬਰ ਬਾਲਵਾਟਿਕਾ ਦੇ ਨੰਨ੍ਹੇ ਬੱਚਿਆਂ ਨੇ ਸ਼ਿਵ ਜੋਤੀ ਪਬਲਿਕ ਸਕੂਲ ਵਿਖੇ ਕੈਲੀਗ੍ਰਾਫੀ ਮੁਕਾਬਲੇ 'ਚ ਹਿੱਸਾ ਲਿਆ ਅਗਲੀ ਖ਼ਬਰ ਜਲੰਧਰ-ਕਪੂਰਥਲਾ ਸੜਕ ਦੀ ਖਰਾਬ ਹਾਲਤ ਤੋਂ ਨਾਰਾਜ਼ ਲੋਕਾਂ ਵਲੋਂ ਪ੍ਰਦਰਸ਼ਨ
Ad Position 24
No active advertisement