ਲੋਹੀਆਂ 'ਚ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਮੇਟੀ ਵਲੋੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਸਾਰੇ ਜੇਤੂਆਂ ਦਾ ਸਨਮਾਨ
ਅਜੀਤ ਡੈਸਕ
27-12-2025
ਸਬ-ਤਹਿਸੀਲ ਲੋਹੀਆਂ ਦੇ ਵਿਹੜੇ 'ਚ ਬਣੇ ਸੁੰਦਰ ਪਾਰਕ 'ਚ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਇਕੱਠੇ ਹੋਏ ਕਮੇਟੀ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਪਾਰਕ 'ਚ ਸਥਾਪਤ ਸ਼ਹੀਦ ਦੇ ਆਦਮ ਕੱਦ ਕਾਂਸੇ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਆਪੋ ਆਪਣੇ ਵੀਚਾਰ ਰੱਖ ਕੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਹਾਜ਼ਰੀਨ ਨੂੰ ਵਧਾਈ ਦਿੱਤੀ | ਸਮਾਗਮ ਦੌਰਾਨ ਗੁ: ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਵੱਲੋਂ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ ਅਤੇ ਹਾਜਰੀਨ ਨੂੰ ਸ਼ਹੀਦ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਲਈ ਲੱਡੂਆਂ ਦਾ ਪ੍ਰਸ਼ਾਦਿ ਵੀ ਵੰਡਿਆ ਗਿਆ | ਕਮੇਟੀ ਵੱਲੋਂ ਲੋਹੀਆਂ ਬਲਾਕ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਹਰ ਪਾਰਟੀ ਦੇ ਸਾਰੇ ਬਲਾਕ ਸੰਮਤੀ ਜੇਤੂ ਮੈਂਬਰਾਂ ਨੂੰ ਸਨਮਾਨ ਕਰਨ ਦਾ ਸੱਦਾ ਦਿੱਤਾ ਗਿਆ ਸੀ | ਇਸ ਮੌਕੇ ਪੁੱਜੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ, ਸੰਮਤੀ ਮੈਂਬਰ ਸੰਤੋਖ ਸਿੰਘ ਦੋਨੇਵਾਲ, ਸੰਮਤੀ ਮੈਂਬਰ ਡਾ. ਲਖਵੀਰ ਸਿੰਘ ਚੱਕ ਪਿੱਪਲੀ, ਸੰਮਤੀ ਮੈਂਬਰ ਲਖਵੀਰ ਸਿੰਘ ਮੁੰਡੀ ਚੋਹਲੀਆਂ, ਸੰਮਤੀ ਮੈਂਬਰ ਆਗੂ ਸੁਖਵੰਤ ਸਿੰਘ ਰਾਣਾ ਸੰਧਾ, ਸੰਮਤੀ ਮੈਂਬਰ ਆਗੂ ਜਸਵੰਤ ਸਿੰਘ ਕਰ੍ਹਾ ਦਾ ਸਨਮਾਨ ਕੀਤਾ ਗਿਆ |
ਇਸ ਮੌਕੇ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ ਗੱਟੀ, ਡਾ. ਸਤਨਾਮ ਸਿੰਘ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਚਰਨ ਸਿੰਘ ਚੰਦੀ, ਬਲਕਾਰ ਸਿੰਘ ਗਾਜ਼ੀਪੁਰ, ਡੀ.ਪੀ. ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ ਕਰ੍ਹਾ, ਨਵਤੇਤ ਸਿੰਘ, ਜਰਨੈਲ ਸਿੰਘ ਥਿੰਦ, ਸਰਪੰਚ ਅਮਰਜੀਤ ਸਿੰਘ ਗੱਟੀ, ਸਾਬਕਾ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਸ਼ਹਿਰੀ ਪ੍ਰਧਾਨ ਪਵਨ ਕੁਮਾਰ ਗਾਂਧੀ, ਕੌਂਸਲਰ ਗੁਰਜੀਤ ਸਿੰਘ, ਸਾ. ਚੇਅਰਮੈਨ ਜਸਵੰਤ ਸਿੰਘ ਜੋਸਨ, ਆੜਤੀਆ ਜਸਵੰਤ ਸਿੰਘ ਚਤਰੱਥ ਗੱਟੀ, ਸਰਪੰਚ ਸੁਖਵਿੰਦਰ ਸਿੰਘ ਲਾਡੀ ਘੁੱਦੂਵਾਲ, ਬਲਜੀਤ ਸਿੰਘ ਸੋਢੀ ਜੱਕੋਪੁਰ, ਹਰਜਿੰਦਰ ਸਿੰਘ ਟਿੱਬੀ, ਸਾ. ਸਰੰਪਚ ਕੁਲਵੰਤ ਸਿੰਘ ਗਿੱਦੜ ਪਿੰਡੀ, ਥਾਣੇਦਾਰ ਹਰਭਜਨ ਸਿੰਘ, ਸੋਨੀ ਹਲਵਾਈ, ਗੁਰਮੇਲ ਸਿੰਘ ਗਿੱਦੜ ਪਿੰਡੀ, ਅਮਨ ਪਨੇਸਰ, ਰਾਗੀ ਗੁਰਮੀਤ ਸਿੰਘ ਦਸਤਾਰ ਕੋਚ, ਕੁਲਜੀਤ ਸਿੰਘ ਸਿੱਧੂਪੁਰ, ਗੁਰਚਰਨ ਸਿੰਘ ਸਫ਼ਰੀ, ਪੰਚ ਸੁਖਵਿੰਦਰ ਸਿੰਘ ਦੋਨੇਵਾਲ, ਰਸ਼ਪਾਲ ਸਿੰਘ, ਕਸ਼ਮੀਰ ਸਿੰਘ, ਡਾ. ਨਿਰਮਲ ਸਿੰਘ ਕੋਠਾ, ਸਾ. ਸਰਪੰਚ ਨਿਰਮਲ ਸਿੰਘ ਸਾਬੂਵਾਲ, ਬਲਕਾਰ ਸਿੰਘ ਸਾਬੂਵਾਲ, ਬਿਨੈ ਕੁਮਾਰ ਸਾਬੂਵਾਲ, ਸੇਵਾਦਾਰ ਬੰਟੀ ਸਮੇਤ ਹੋਰ ਸ਼ਹੀਦ ਪ੍ਰੇਮੀ ਵੀ ਹਾਜ਼ਰ ਸਨ |