ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕ੍ਰਿਸਮਸ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 27-12-2025
ਨਕੋਦਰ, 26 ਦਸੰਬਰ (ਤਿਲਕ ਰਾਜ ਸ਼ਰਮਾ)-ਲਾਇਨਜ਼ ਪਬਲਿਕ ਸਕੂਲ ਨੂਰਪੁਰ ਚੱਠਾ ਵਿਖੇ ਮੈਨੇਜਿੰਗ ਡਾਇਰੈਕਟਰ ਲਾਲੀ ਸੋਖੀ ਦੀ ਅਗਵਾਈ 'ਚ ਪਿ੍ੰਸੀਪਲ ਲਵਪ੍ਰੀਤ ਸਿੰਘ ਦੀ ਦੇਖਰੇਖ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਨੇ ਇਸ ਮੌਕੇ ਪ੍ਰਭੂ ਯਿਸੂ ਨੂੰ ਯਾਦ ਕੀਤਾ | ਵਿਦਿਆਰਥੀਆਂ ਨੇ ਸ਼ਾਂਤਾ ਕਲਾਜ਼ ਦੇ ਪਹਿਰਾਵੇ 'ਚ ਸਕੂਲ ਸ਼ਿਰਕਤ ਕੀਤੀ | ਇਸ ਮੌਕੇ ਪਿ੍ੰਸੀਪਲ ਲਵਪ੍ਰੀਤ ਸਿੰਘ ਗਿੱਲ ਨੇ ਬੱਚਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ | ਬੱਚਿਆਂ ਨੇ 'ਜਿੰਗਲ ਬੈਲਜ਼' ਅਤੇ ਹੋਰ ਵੱਖ-ਵੱਖ ਤਿਉਹਾਰੀ ਗੀਤਾਂ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਰੇਨੂਕਾ ਗਿੱਲ, ਰਮਨਪ੍ਰੀਤ ਕੌਰ, ਬਬਲੀ, ਗੁਰਬਖ਼ਸ਼ ਕੌਰ, ਪ੍ਰਵੀਨ ਕੌਰ, ਕਿਰਨਪ੍ਰੀਤ ਕੌਰ, ਰਮਨਦੀਪ, ਏਕਤਾ ਰਾਣੀ, ਤਮੰਨਾ, ਤਾਨੀਆ, ਨਵਨੀਤ, ਜਸਵੀਰ ਕੌਰ, ਸਿਮਰਮ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨਕੋਦਰ ਵਿਖੇ ਸਾਲਾਨਾ ਕਾਨਵੋਕੇਸ਼ਨ ਅਤੇ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਬਾਬਾ ਗੁਰਮੇਜ ਸਿੰਘ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਹਾਨ ਵਿਰਸੇ ਨਾਲ ਜੋੜਿਆ
Ad Position 24
No active advertisement