26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੂਰਤੀ ਸਥਾਪਨਾ ਸਮਾਰੋਹ ਦੇ ਸੰਬੰਧ 'ਚ ਕਲਸ਼ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 30-08-2025
ਗਿੱਦੜਬਾਹਾ, 29 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਜੈ ਬਾਬਾ ਖੇਤਰਪਾਲ ਮੰਦਰ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਵਲੋਂ 5 ਸਤੰਬਰ ਨੂੰ ਮੰਦਰ ਵਿਖੇ ਹੋਣ ਵਾਲੀ ਮੂਰਤੀ ਸਥਾਪਨਾ ਦੇ ਸੰਬੰਧ 'ਚ ਅੱਜ ਸ਼ੁਰੂ ਹੋਣ ਵਾਲੀ ਭਗਵਤ ਕਥਾ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ ਗਈ | ਸ਼ਹਿਰ ਦੇ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਤੋਂ ਸ਼ੁਰੂ ਹੋਈ ਇਸ ਕਲਸ਼ ਯਾਤਰਾ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਵਰਣਨਯੋਗ ਹੈ ਕਿ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਮਾਂ ਦੁਰਗਾ ਤੇ ਬਾਂਕੇ ਬਿਹਾਰੀ ਜੀ ਦੀ ਮੂਰਤੀ ਸਥਾਪਨਾ 5 ਸਤੰਬਰ ਨੂੰ ਕੀਤੀ ਜਾ ਰਹੀ ਹੈ, ਜਿਸ ਸੰਬੰਧੀ 4 ਸਤੰਬਰ ਤੱਕ ਸ਼ਾਮ 4 ਤੋਂ 6 ਵਜੇ ਤੱਕ ਬਾਬਾ ਖੇਤਰਪਾਲ ਮੰਦਰ ਵਿਖੇ ਭਗਵਤ ਕਥਾ ਹੋਵੇਗੀ, ਜਿਸ 'ਚ ਕਥਾਵਾਚਕ ਅਚਾਰਿਆ ਸੁਮਿਤ ਬਾਰਿਸ਼ ਕਥਾ ਕਰਨਗੇ | 4 ਸਤੰਬਰ ਨੂੰ ਭਗਵਤ ਕਥਾ ਦਾ ਭੋਗ ਪਾਇਆ ਜਾਵੇਗਾ | ਉਸੇ ਦਿਨ ਸਵੇਰੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਦ ਕਿ 5 ਸਤੰਬਰ ਨੂੰ ਸਵੇਰੇ ਮੂਰਤੀ ਸਥਾਪਨਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਸਤਿਸੰਗ ਹੋਵੇਗਾ, ਜਿਸ 'ਚ ਪ੍ਰਸਿੱਧ ਭਜਨ ਗਾਇਕ ਗੁਰਬੰਸ ਰਾਹੀ ਅਬੋਹਰ ਵਾਲੇ ਭਜਨ ਬੰਦਗੀ ਕਰਨਗੇ | ਇਸ ਮੌਕੇ ਮੁਕੇਸ਼ ਗੋਇਲ, ਪੁਨੀਤ ਕਟਾਰੀਆ, ਪੁਨੀਤ ਗਰਗ, ਮੋਹਿਤ ਗਰਗ, ਮੋਹਿਤ ਗਿਲਹੋਤਰਾ, ਡਾ. ਅਨਿਲ ਗਰਗ, ਗੋਪਾਲ ਗੋਇਲ, ਗਗਨ ਬਾਂਸਲ, ਓਮ ਪ੍ਰਕਾਸ਼ ਸਿੰਗਲਾ, ਰਿਸ਼ਬ ਗਰਗ, ਪਿ੍ੰਸ ਬੁੱਟਰ, ਅਮਿਤ ਗਰਗ, ਜੌਲੀ ਗਰਗ, ਸੰਦੀਪ ਚਾਵਲਾ, ਮੁੱਖ ਪੁਜਾਰੀ ਦੀਪਕ ਜੋਸ਼ੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਟੀਮਾਂ ਨੂੰ ਕੀਤਾ ਰਵਾਨਾ
Ad Position 24