06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਉਦੇਕਰਨ ਵਿਖੇ 700 ਤੇ ਸੰਗੂਧੌਣ ਦਾ 225 ਏਕੜ ਰਕਬਾ ਬਾਰਿਸ਼ ਦੀ ਮਾਰ ਹੇਠ

Ad Position 21
No active advertisement
ਅਜੀਤ ਡੈਸਕ 02-09-2025
ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨਾਂ 'ਚ ਲਗਾਤਾਰ ਹੋਈ ਬਾਰਿਸ਼ ਕਰਕੇ ਪਿੰਡ ਉਦੇਕਰਨ ਦਾ ਕਰੀਬ 700 ਏਕੜ ਅਤੇ ਪਿੰਡ ਸੰਗੂਧੌਣ ਦਾ 225 ਏਕੜ ਰਕਬਾ ਪਾਣੀ ਦੀ ਮਾਰ ਹੇਠ ਆਇਆ ਹੈ | ਲਗਾਤਾਰ ਬਾਰਿਸ਼ ਕਾਰਨ ਸੇਮਨਾਲੇ ਓਵਰਫ਼ਲੋ ਹੋ ਰਹੇ ਹਨ, ਜਿਸ ਕਰਕੇ ਕਈ ਪਿੰਡਾਂ 'ਚ ਸੇਮ ਨਾਲਿਆਂ ਦੇ ਉਛਲਣ ਕਰਕੇ ਖੇਤਾਂ ਵਿਚ ਪਾਣੀ ਜਮ੍ਹਾਂ ਹੋ ਗਿਆ ਹੈ | ਇਸ ਪਾਣੀ ਨੂੰ ਨਿਕਾਸ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ | ਪਿੰਡ ਉਦੇਕਰਨ ਵਿਖੇ ਦੂਰ-ਦੁਰਾਡੇ ਤੋਂ ਖੇਤਾਂ ਵਿਚ ਹੁੰਦੇ ਹੋਏ ਨੀਂਵੇ ਪਾਸੇ ਪਾਣੀ ਆਉਣ ਕਰਕੇ ਮਾਰ ਪਈ ਹੈ | ਪਿੰਡ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਬਰਾੜ ਨੇ ਦੱਸਿਆ ਕਿ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ ਕਾਰਨ ਕਰੀਬ 700 ਏਕੜ ਰਕਬੇ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ | ਜਦਕਿ 150 ਏਕੜ ਰਕਬੇ ਵਿਚ ਲੱਗਿਆ ਝੋਨਾ ਤਾਂ ਪੂਰੀ ਤਰ੍ਹਾਂ ਡੁੱਬ ਗਿਆ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਹੋਰ ਬਾਰਿਸ਼ ਹੋ ਗਈ ਤਾਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਪਿੰਡ ਵਿਚ ਪਹਿਲਾਂ ਵੀ ਕਈ ਵਾਰ ਜ਼ਿਆਦਾ ਬਾਰਿਸ਼ਾਂ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਪਿੰਡ ਸੰਗੂਧੌਣ ਦੇ ਨੰਬਰਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ਦਾ ਕਰੀਬ 225 ਏਕੜ ਰਕਬਾ ਪਾਣੀ ਦੀ ਮਾਰ ਹੇਠ ਹੈ | ਝੋਨੇ ਵਿਚ ਵੱਡੀ ਮਾਤਰਾ 'ਚ ਪਾਣੀ ਖੜ੍ਹਾ ਹੈ ਅਤੇ ਉੱਪਰੋਂ ਕਰੂੰਬਲਾਂ ਹੀ ਦਿਸਦੀਆਂ ਹਨ, ਪਰ ਇਹ ਪਾਣੀ ਹੌਲੀ-ਹੌਲੀ ਸੇਮ ਨਾਲਿਆਂ ਵਿਚ ਜਾ ਰਿਹਾ ਹੈ ਅਤੇ ਜੇਕਰ ਇਸ ਦਾ ਨਿਕਾਸ ਹੋ ਗਿਆ ਤਾਂ ਫ਼ਸਲ ਬਚ ਜਾਵੇਗੀ | ਹੋਰ ਜ਼ਿਆਦਾ ਬਾਰਿਸ਼ ਹੋਣ ਦਾ ਡਰ ਜ਼ਰੂਰ ਸਤਾ ਰਿਹਾ ਹੈ | ਜ਼ਿਆਦਾ ਬਾਰਿਸ਼ ਕਾਰਨ ਪਿੰਡ ਦੇ ਜਲਘਰ ਦੇ ਉਚੇ ਬਣੇ ਟੈਂਕ ਵਾਲੇ ਬਣੀ ਕੰਧ ਵੀ ਡਿੱਗ ਪਈ ਹੈ | ਉਨ੍ਹਾਂ ਕਿਹਾ ਕਿ ਮੁਕਤਸਰ ਮਾਇਨਰ ਅਤੇ ਲੋਅਰ ਰੁਪਾਣਾ ਸੂਏ ਦੇ ਵਿਚਕਾਰ ਜੋ ਰਕਬਾ ਪੈਂਦਾ ਹੈ, ਉਸ ਨੂੰ ਹਰ ਵਾਰ ਮੀਂਹ ਦੇ ਪਾਣੀ ਦੀ ਮਾਰ ਪੈਂਦੀ ਹੈ, ਕਿਉਂਕਿ ਇੱਥੋਂ ਰਕਬੇ ਵਿਚ ਦੀ ਨੀਵੀਂ ਜਗ੍ਹਾ ਵੇਚਦੀ ਹੋ ਕੇ ਪਾਣੀ ਅੱਗੇ ਲੰਘਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕਰੀਬ ਹਜ਼ਾਰ ਏਕੜ ਰਕਬੇ ਨੂੰ ਬਚਾਉਣ ਲਈ ਲਿੰਕ ਡਰੇਨ ਕੱਢ ਕੇ ਦੂਜੀ ਡਰੇਨ ਨਾਲ ਜੋੜੀ ਜਾਵੇ | ਦੂਜੇ ਪਾਸੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬਾਰਿਸ਼ ਦੀ ਮਾਰ ਤੋਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਤੰਬਰ ਦੇ ਆਖ਼ਰੀ ਹਫ਼ਤੇ ਤੱਕ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ-ਵਿਕਾਰ ਰਸੂਲ ਵਾਣੀ ਅਗਲੀ ਖ਼ਬਰ ਨਿਰਮਲਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਚਾਰਜ ਸੰਭਾਲਿਆ
Ad Position 24
No active advertisement