06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੈ ਬਾਬਾ ਖੇਤਰਪਾਲ ਮੰਦਰ ਵੈੱਲਫ਼ੇਅਰ ਸੁਸਾਇਟੀ ਨੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 05-09-2025
ਗਿੱਦੜਬਾਹਾ, 4 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਜੈ ਬਾਬਾ ਖੇਤਰਪਾਲ ਮੰਦਰ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਵਲੋਂ ਮੰਦਰ ਵਿਚ ਮੂਰਤੀ ਸਥਾਪਨਾ ਦਿਵਸ ਦੇ ਸੰਬੰਧ 'ਚ ਅੱਜ ਸ਼ੋਭਾ ਯਾਤਰਾ ਕੱਢੀ ਗਈ | ਪ੍ਰਧਾਨ ਮੁਕੇਸ਼ ਗਰਗ, ਪੁਨੀਤ ਕਟਾਰੀਆ, ਮੋਹਿਤ ਗਰਗ ਅਤੇ ਅੰਮਿ੍ਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸਤੰਬਰ ਨੂੰ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਮਾਂ ਦੁਰਗਾ ਮਾਤਾ ਅਤੇ ਬਾਂਕੇ ਬਿਹਾਰੀ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ | ਇਸ ਸ਼ੁੱਭ ਦਿਹਾੜੇ 'ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ ਹੈ | ਸ਼ੋਭਾ ਯਾਤਰਾ ਦੌਰਾਨ ਹਰ ਵਰਗ ਨੇ ਵੱਡੀ ਸੰਖਿਆ ਵਿਚ ਹਿੱਸਾ ਲਿਆ | ਸ਼ਹਿਰ ਵਾਸੀਆਂ ਵਲੋਂ ਸ਼ੋਭਾ ਯਾਤਰਾ ਦਾ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਅੰਮਿ੍ਤ ਗੋਇਲ ਨੇ ਦੱਸਿਆ ਕਿ 5 ਸਤੰਬਰ ਨੂੰ ਮੂਰਤੀ ਸਥਾਪਨਾ ਉਪਰੰਤ ਸ਼ਾਮ 8:30 ਵਜੇ ਸਤਿਸੰਗ ਹੋਵੇਗਾ | ਇਸ ਦੌਰਾਨ ਗੁਰਬੰਸ ਰਾਹੀ ਅਬੋਹਰ ਵਾਲੇ ਭਜਨ ਗਾਇਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਮੂਰਤੀ ਸਥਾਪਨਾ ਦਿਵਸ 'ਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਅੰਮਿ੍ਤ ਗੋਇਲ, ਰਾਕੇਸ਼ ਮੱਕੜ, ਪੁਨੀਤ ਕਟਾਰੀਆ, ਯੋਗੇਸ਼ ਗਰਗ, ਗੋਪਾਲ ਕਿ੍ਸ਼ਨ, ਅਨਿਲ ਗਰਗ, ਮੋਹਿਤ ਜਿੰਦਲ, ਮੁਕੇਸ਼ ਗੋਇਲ, ਓਮ ਪ੍ਰਕਾਸ਼, ਗਗਨ ਬਾਂਸਲ, ਮੋਹਿਤ ਗਰਗ, ਰਿਸ਼ਵ ਗਰਗ, ਗੋਰਾ, ਪਿ੍ੰਸ ਗਰਗ, ਦੀਪਕ ਬਾਂਸਲ, ਕੁੰਜ ਬਿਹਾਰੀ ਅਤੇ ਪੁਨੀਤ ਮੋਂਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਵੱਖ-ਵੱਖ ਪਿੰਡਾਂ 'ਚ ਵਿਕਾਸ ਕੰਮਾਂ ਦਾ ਉਦਘਾਟਨ ਅਗਲੀ ਖ਼ਬਰ ਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜੇ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ
Ad Position 24