ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮਾਰਕੀਟ ਕਮੇਟੀ ਬਰੀਵਾਲਾ ਅਧੀਨ ਪੈਂਦੀਆਂ ਸੜਕਾਂ ਦੇ ਮੁਰੰਮਤ ਤੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਬੋਲਦਿਆਂ ਵਿਧਾਇਕ ਕਾਕਾ ਬਰਾੜ ਨੇ ਦੱਸਿਆ ਕਿ 15 ਕਿੱਲੋਮੀਟਰ ਲੰਬਾਈ ਵਾਲੀਆਂ ਇਨ੍ਹਾਂ ਸੜਕਾਂ ਨੂੰ ਤਕਰੀਬਨ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਤੋਂ ਤਿਆਰ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਤਹਿਤ ਹਰ ਹਲਕੇ ਵਿਚ ਵਿਕਾਸ ਕਾਰਜ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਵੀ ਉਨ੍ਹਾਂ ਵਲੋਂ ਲੋਕਾਂ ਦੀ ਮੰਗ ਅਨੁਸਾਰ ਬਹੁਤ ਸਾਰੇ ਵਿਕਾਸ ਕਾਰਜ ਉਲੀਕੇ ਜਾ ਰਹੇ ਹਨ | ਇਸ ਮੌਕੇ ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਜਿੰਦਰ ਸਿੰਘ ਬਰਾੜ, ਕੇਵਲ ਕਿ੍ਸ਼ਨ ਗੋਇਲ ਪ੍ਰਧਾਨ ਨਗਰ ਪੰਚਾਇਤ ਬਰੀਵਾਲਾ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਖ਼ਾਲਸਾ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ, ਬਲਾਕ ਪ੍ਰਧਾਨ ਅਮਨਦੀਪ ਸਿੰਘ ਬਰਾੜ ਖੋਖਰ, ਹਰਦੀਪ ਸਿੰਘ ਚੇਅਰਮੈਨ ਸੱਕਾਂਵਾਲੀ, ਸੁਖਪਾਲ ਸਿੰਘ ਸਰਪੰਚ ਸੱਕਾਂਵਲੀ, ਸਰਪੰਚ ਜਸਕਰਨ ਸਿੰਘ ਵੱਟੂ, ਗੁਰਬਿੰਦਰ ਸਿੰਘ ਬਾਜਾ ਮਰਾੜ੍ਹ, ਸੁਖਜਿੰਦਰ ਸਿੰਘ ਬਰਾੜ ਪ੍ਰਧਾਨ ਟਰੱਕ ਯੂਨੀਅਨ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਜਤਿੰਦਰ ਸਿੰਘ ਮਹੰਤ, ਅਮਨਦੀਪ ਸਿੰਘ ਮੈਬਰ, ਗੁਰਬਿੰਦਰ ਮਾਂਗਟ, ਕੰਗ ਮਰਾੜ੍ਹ, ਜਗਦੇਵ ਸਿੰਘ ਭੁੱਲਰ ਸਰਪੰਚ ਨਵਾਂ ਭੁੱਲਰ, ਗੁਰਭੇਜ ਸਰਪੰਚ ਮੁਕੰਦ ਸਿੰਘ ਵਾਲਾ, ਮਨਜਿੰਦਰ ਸਿੰਘ ਮੋਟਲੇਵਾਲਾ, ਸ਼ਮਸ਼ੇਰ ਸਿੰਘ ਵੜਿੰਗ, ਪਰਮਜੀਤ ਸਿੰਘ ਮਰਾੜ੍ਹ, ਜੱਸਾ ਮਰਾੜ੍ਹ, ਤਰਲੋਚਨ ਸਿੰਘ ਸੰਧੂ ਡੋਹਕ, ਧਰਮਿੰਦਰ ਸਿੰਘ ਡੋਹਕ, ਉਪਕਾਰ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |