ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ | ਇੱਥੇ ਪਹੁੰਚਣ 'ਤੇ ਵੱਖ-ਵੱਖ ਭਾਜਪਾ ਆਗੂਆਂ ਵਲੋਂ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸ਼ਹਿਰ ਦੀਆਂ ਰੇਲਵੇ ਨਾਲ ਸੰਬੰਧਿਤ ਮੰਗਾਂ ਜਲਾਲਾਬਾਦ ਰੋਡ ਦੇ ਪੁਲ ਹੇਠਾਂ ਪੈਦਲ ਰਸਤਾ ਖੋਲ੍ਹਣਾ, ਪਲੇਟਫਾਰਮ ਨੰਬਰ 2 ਤੋਂ ਸਰਵਿਸ ਰੋਡ ਜਲਾਲਾਬਾਦ ਰੋਡ ਤੱਕ ਬਣਾਉਣਾ, ਬੂੜਾ ਗੁੱਜਰ ਰੋਡ 'ਤੇ ਅੰਡਰਬਿ੍ਜ ਉਸਾਰਨਾ, ਬਠਿੰਡਾ ਤੋਂ ਵਾਇਆ ਸ੍ਰੀ ਮੁਕਤਸਰ ਸਾਹਿਬ, ਗੰਗਾਨਗਰ ਤੱਕ ਰੇਲ ਗੱਡੀਆਂ ਚਲਾਉਣੀਆਂ ਅਤੇ ਦਿੱਲੀ ਕੈਂਟ ਤੋਂ ਬਠਿੰਡਾ ਤੱਕ ਚੱਲਦੀ ਸੁਪਰ ਫਾਸਟ ਟਰੇਨ ਜੋ ਬਠਿੰਡਾ ਵਿਖੇ ਚਾਰ ਘੰਟੇ ਖੜ੍ਹੀ ਰਹਿੰਦੀ ਹੈ, ਨੂੰ ਅੱਗੇ ਵਾਇਆ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਤੱਕ ਚਲਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ | ਇਸ ਮੌਕੇ ਰਵਨੀਤ ਸਿੰਘ ਬਿੱਟੂ ਵਲੋਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਇਸ ਸੰਬੰਧੀ ਲਿਖ਼ਤੀ ਰੂਪ ਵਿਚ ਵੀ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਮੰਗਾਂ ਨੂੰ ਵਿਚਾਰਿਆ ਜਾਵੇਗਾ ਅਤੇ ਪ੍ਰਵਾਨ ਕੀਤਾ ਜਾਵੇਗਾ | ਇਸ ਦੌਰਾਨ ਸੇਵਾ ਮੁਕਤ ਪਿ੍ੰਸੀਪਲ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਵਿਚੋਂ ਆਵਾਜਾਈ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਬੱਲਮਗੜ੍ਹ ਵਿਖੇ ਸਪੈਸ਼ਲਾਂ ਲੱਗਣ ਲਈ ਜੋ ਮਾਲ ਗੋਦਾਮ ਤਬਦੀਲ ਹੋਣਾ ਹੈ, ਉਸ ਦਾ ਕੰਮ ਸ਼ੁਰੂ ਕਰਨ ਲਈ ਠੇਕੇਦਾਰ ਅਤੇ ਲੇਬਰ ਪਹੁੰਚ ਚੁੱਕੀ ਹੈ | ਇਸ ਨਾਲ ਵੀ ਭਾਰੀ ਆਵਾਜਾਈ ਤੋਂ ਸ਼ਹਿਰ ਵਿਚ ਨਿਜ਼ਾਤ ਮਿਲੇਗੀ | ਇਸ ਮੌਕੇ ਸੀਨੀਅਰ ਆਗੂ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਅਸ਼ਵਨੀ ਗਿਰਧਰ, ਭਾਰਤ ਭੂਸ਼ਣ ਬਿੰਟਾ, ਬਲਵਿੰਦਰ ਸਿੰਘ ਮਿੰਕਲ ਬਜਾਜ, ਰਾਜ ਕੁਮਾਰ ਮੇਲੂ ਭਟੇਜਾ, ਰਵਿੰਦਰ ਕਟਾਰੀਆ, ਅਖਿਲ ਭਾਰਤੀ, ਰਜਿੰਦਰ ਕੁਮਾਰ, ਹਰੀਸ਼ ਵਾਟਸ, ਪੂਜਾ ਰਾਣੀ ਕੱਕੜ, ਬਿੱਲੂ ਕਟਾਰੀਆ, ਪਾਲਾ ਸਿੰਘ ਖੱਪਿਆਂਵਾਲੀ, ਨਵੀਨ ਨਵੀ ਮੋਰਵਾਲ, ਹਨੀ ਕਾਉਣੀ, ਵਿਕਾਸ ਵਿਸ਼ੂ ਸ਼ੁਕਲਾ, ਸ਼ਹਿਰੀ ਪਤਵੰਤੇ ਸੰਜੀਵ ਖੇੜਾ, ਨਗਰ ਕੌਂਸਲ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਹਰਕਿ੍ਸ਼ਨ ਸਿੰਘ ਮੱਕੜ, ਜਸਵੰਤ ਸਿੰਘ ਬਰਾੜ, ਮੱਗੀ ਭਟੇਜਾ, ਗੁਰਦਾਸ ਗਿਰਧਰ ਆਦਿ ਹਾਜ਼ਰ ਸਨ |