06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਮੀਤ ਸਿੰਘ ਖੁੱਡੀਆਂ ਨੇ ਵੱਖ-ਵੱਖ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 05-11-2025
ਮਲੋਟ, 4 ਨਵੰਬਰ (ਪਾਟਿਲ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕੇ ਦੇ ਪਿੰਡ ਬੋਦੀਵਾਲਾ, ਪੰਨੀਵਾਲਾ ਤੇ ਮਿੱਡਾ ਵਿਖੇ 1.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਗੁਰਮੀਤ ਸਿੰਘ ਖੁੱਡੀਆਂ ਨੇ ਹਲਕੇ ਦੇ ਪਿੰਡ ਬੋਦੀਵਾਲਾ ਵਿਖੇ ਲਗਭਗ 25 ਲੱਖ ਦੀ ਲਾਗਤ ਨਾਲ ਬਨਣ ਵਾਲੇ ਪੰਚਾਇਤ ਘਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਵਿਚ ਲਗਭਗ 36 ਲੱਖ ਦੀ ਲਾਗਤ ਨਾਲ ਖੇਡ ਮੈਦਾਨ ਦੀ ਉਸਾਰੀ, 3 ਲੱਖ ਦੀ ਲਾਗਤ ਨਾਲ ਬੱਸ ਸਟੈਂਡ ਦੀ ਉਸਾਰੀ, 5 ਲੱਖ ਦੀ ਲਾਗਤ ਨਾਲ ਸੋਲਿਡ ਵੈਸਟ ਮੈਨੇਜਮੈਂਟ, ਲਗਭਗ 54 ਲੱਖ ਦੀ ਲਾਗਤ ਨਾਲ ਬੋਦੀਵਾਲਾ ਤੋਂ ਗੱਦਾਡੋਬ ਸੜਕ ਤੇ ਲਗਭਗ 40 ਲੱਖ ਦੀ ਲਾਗਤ ਨਾਲ ਰੱਤਾਖੇੜਾ ਤੋਂ ਬੋਦੀਵਾਲਾ ਸੜਕ ਦੇ ਨਿਰਮਾਣ ਲਈ ਵੀ ਕੰਮ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਅੱਜ ਪਿੰਡ ਪੰਨੀਵਾਲਾ ਵਿਖੇ ਲਗਭਗ 10 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦੀ ਪਾਈਪ ਤੇ ਲਗਭਗ 25 ਲੱਖ ਦੀ ਲਾਗਤ ਨਾਲ ਪੰਚਾਇਤ ਘਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 4 ਨਵੇਂ ਬੱਸ ਸਟੈਂਡਾਂ ਦੀ ਉਸਾਰੀ, ਫ਼ਲੱਡ ਲਾਈਟ, ਬੱਸ ਸਟੈਂਡ 'ਚ ਇੰਟਰਲਾਕ, ਛੱਪੜ ਤੇ ਮੋਟਰ ਦੇ ਕੰਮ ਮੁਕੰਮਲ ਹੋ ਚੁੱਕੇ ਹਨ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਅੱਜ ਹਲਕੇ ਦੇ ਪਿੰਡ ਮਿੱਡਾ ਵਿਖੇ ਵੀ 25 ਲੱਖ ਦੀ ਲਾਗਤ ਨਾਲ ਪੰਚਾਇਤ ਘਰ ਤੇ 35 ਲੱਖ ਦੀ ਲਾਗਤ ਨਾਲ ਬਨਣ ਵਾਲੇ ਹੈਲਥ ਵੈਲਨੈੱਸ ਸੈਂਟਰ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਵਲੋਂ ਪਿੰਡ ਵਾਸੀਆਂ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਪਿੰਡ ਦੇ ਮੈਰਿਜ ਪੈਲੇਸ ਦੀ ਮੁਰੰਮਤ ਲਈ 15 ਲੱਖ ਦੀ ਗਰਾਂਟ ਵੀ ਮਨਜ਼ੂਰ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸਰਕਾਰ ਦੀ ਮੁੱਖ ਤਰਜ਼ੀਹ ਹੈ | ਇਸ ਮੌਕੇ ਉਨ੍ਹਾਂ ਵਲੋਂ ਸੰਬੰਧਿਤ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣਿਆਂ ਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਰਕੇਸ਼ ਬਿਸ਼ਨੋਈ ਬੀ.ਡੀ.ਪੀ.ਓ. ਲੰਬੀ, ਐੱਸ.ਐੱਚ.ਓ. ਕਬਰਵਾਲਾ ਹਰਪ੍ਰੀਤ ਕੌਰ, ਦਿਲਬਾਗ ਸਿੰਘ ਸਰਪੰਚ ਪੰਨੀਵਾਲਾ, ਕੁਲਵੰਤ ਸਿੰਘ ਪੰਚ, ਰਛਪਾਲ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਕੰਵਲਜੀਤ ਸਿੰਘ ਜਟਾਣਾ, ਕਸ਼ਮੀਰ ਸਿੰਘ ਐੱਫ਼.ਐੱਸ.ਓ., ਗੁਰਬਾਜ ਸਿੰਘ ਪੀ.ਏ., ਟੋਨੀ ਭੁੱਲਰ ਵਾਲਾ ਪੀ.ਏ., ਮੋਹਿਤ ਸੋਨੀ ਮੀਡੀਆ ਇੰਚਾਰਜ, ਸੁਰਜੀਤ ਸਿੰਘ ਮਿੱਡਾ ਬਲਾਕ ਪ੍ਰਧਾਨ ਲੰਬੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਵਲੋਂ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ
Ad Position 24
No active advertisement