07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ਮੰਡੀਆਂ 'ਚ ਤੇ ਖੜ੍ਹੀ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਸੰਭਾਵਨਾ ਵਧੀ

Ad Position 21
No active advertisement
ਅਜੀਤ ਡੈਸਕ 05-11-2025
ਲੰਬੀ, 4 ਨਵੰਬਰ (ਮੇਵਾ ਸਿੰਘ)-ਅੱਜ ਬਾਅਦ ਦੁਪਹਿਰ ਅਚਾਨਕ ਹੋਈ ਬੱਦਲਵਾਈ ਤੋਂ ਬਾਅਦ ਆਈ ਬਾਰਿਸ਼ ਅਤੇ ਪਏ ਗੜਿਆਂ ਕਾਰਨ ਪਿੰਡ ਅਬੁੱਲਖੁਰਾਣਾ, ਲਾਲਬਾਈ ਤੇ ਆਸ ਪਾਸ ਪਿੰਡਾਂ 'ਚ ਅਜੇ ਖੇਤ ਖੜੀ ਸਾਉਣੀ ਝੋਨੇ ਦੀ ਫ਼ਸਲ ਕਾਰਨ ਇਕ ਵਾਰ ਤਾਂ ਕਿਸਾਨਾਂ ਨੂੰ ਕਾਬਾਂ ਚੜ੍ਹਾ ਦਿੱਤਾ | ਗੜ੍ਹੇ ਪੈਣ ਦੀ ਸਪੀਡ ਕਾਫ਼ੀ ਤੇਜ਼ ਸੀ ਤੇ ਕਈ ਥਾਵੀਂ ਥਾਂ ਗੜਿ੍ਹਆਂ ਨਾਲ ਧਰਤੀ ਚਿੱਟੀ ਦਿਸਣ ਲੱਗ ਪਈ | ਬਲਾਕ ਖੇੜੀਬਾੜੀ ਦਫ਼ਤਰ ਲੰਬੀ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਝੋਨੇ ਦੀ ਕਰੀਬ 70 ਪ੍ਰਤੀਸ਼ਤ ਵਾਢੀ ਹੋ ਚੁੱਕੀ ਹੈ, ਜਿਹੜੀ 25 ਤੋਂ 30 ਪ੍ਰਤੀਸ਼ਤ ਝੋਨੇ ਦੀ ਫ਼ਸਲ ਖੇਤਾਂ ਵਿਚ ਵੱਢਣ ਵਾਲੀ ਖੜੀ ਹੈ ਤੇ ਖਾਸਕਰ ਪੀਬੀ-1401 ਬਾਸਮਤੀ ਮੁਛਲ ਨੂੰ ਇਨ੍ਹਾਂ ਗ ੜਿ੍ਹਆਂ ਕਾਰਨ ਨੁਕਸਾਨ ਹੋਣ ਦਾ ਅਨੁਮਾਨ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਗੜਿ੍ਹਆਂ ਨਾਲ ਫ਼ਸਲੀ ਕਿੰਨਾਂ ਕੁ ਨੁਕਸਾਨ ਹੋਇਆ ਅਜੇ ਰਿਪੋਰਟਾਂ ਆਉਣੀਆਂ ਬਾਕੀ ਹਨ | ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ ਅਜੇ 5 ਨਵੰਬਰ ਨੂੰ ਵੀ ਬੱਦਲਵਾਈ ਤੇ ਬਰਸਾਤ ਆਉਣ ਦੀ ਸੰਭਾਵਨਾ ਹੈ, ਤੇ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਠੰਡ ਵਧ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸਕੂਲ 'ਚ ਜਪੁਜੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ
Ad Position 24
No active advertisement