ਕੋਟਕਪੂਰਾ, 20 ਦਸੰਬਰ (ਮੋਹਰ ਸਿੰਘ ਗਿੱਲ)- ਬੀਤੀ 12 ਦਸੰਬਰ ਨੂੰ ਦਿਨ ਦਿਹਾੜੇ ਕਰੀਬ 3 ਵਜੇ ਘਰ ਦੇ ਮੂਹਰਿਉਂ ਨਵਾਂ ਮੋਟਰਸਾਈਕਲ ਚੋਰੀ ਹੋ ਗਿਆ | ਜਤਿੰਦਰ ਕੁਮਾਰ ਜੋਨੀ ਅਤੇ ਦੀਪਕ ਕੁਮਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਕਾਲੇ-ਲਾਲ ਰੰਗ ਦਾ ਹੀਰੋ ਸੀ.ਡੀ ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ. 04 ਜੈਡ 0513 ਘਰ ਦੇ ਮੂਹਿਰਉਂ, ਨਾਰੰਗ ਸਟਰੀਟ ਪੁਰਾਣਾ ਸ਼ਹਿਰ ਕੋਟਕਪੂਰਾ ਤੋਂ ਦਿਨ ਦਿਹਾੜੇ ਚੋਰੀ ਹੋ ਗਿਆ | ਉਨ੍ਹਾਂ ਚੋਰ ਦਾ ਨਾਮ ਦੱਸਣ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਨਕਦ ਇਨਾਮ ਦੇਣ ਐਲਾਨ ਕੀਤਾ ਹੈ | ਉਕਤ ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ | ਸੰਪਰਕ ਕਰਨ 'ਤੇ ਡੀ.ਐਸ.ਪੀ ਸੰਜੀਵ ਕੁਮਾਰ ਅਤੇ ਐਸ.ਐਚ.ਓ ਗੁਰਵਿੰਦਰ ਸਿੰਘ ਥਾਣਾ ਸਿਟੀ ਕੋਟਕਪੂਰਾ ਨੇ ਆਖਿਆ ਕਿ ਚੋਰ ਨੂੰ ਮੋਟਰਸਾਈਕਲ ਸਮੇਤ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |