ਬਰਗਾੜੀ, 20 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਪ੍ਰਵਾਸੀ ਪੰਜਾਬੀਆਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ 2 ਲੱਖ ਦੇ ਕਰੀਬ ਦਾਨ ਰਾਸ਼ੀ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਪ੍ਰਧਾਨ ਅਜੈਪਾਲ ਸਿੰਘ ਨੂੰ ਭੇਜੀ ਗਈ ਸੀ | ਇਸ ਦਾਨ ਰਾਸ਼ੀ ਦਾ ਸਾਰਥਿਕ ਪ੍ਰਯੋਗ ਕਰਦਿਆਂ ਉਨ੍ਹਾਂ ਹੜ੍ਹ ਪੀੜਤ ਇਲਾਕੇ ਦੇ ਲੋਕਾਂ ਖਾਸਕਰ ਔਰਤਾਂ ਤੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਸੀ | ਵਿਦਿਆਰਥੀਆਂ ਨੂੰ 1 ਹਜ਼ਾਰ ਸਕੂਲ ਬੈਗ, ਸ਼ਟੇਸਨਰੀ ਦਾ ਸਮਾਨ ਅਤੇ ਲੋੜਵੰਦ ਔਰਤਾਂ ਨੂੰ 30 ਸਿਲਾਈ ਮਸ਼ੀਨਾਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਕੇ.ਵੀ.ਆਈ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਵਲੋਂ ਰੈਡ ਕਰਾਸ ਸੁਸਾਇਟੀ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਗਏ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ ਵੰਡੀਆਂ ਗਈਆਂ | ਬਲੱਡ ਡੋਨਰਜ਼ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ ਨੇ ਸੁਸਾਇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਬਰਗਾੜੀ ਇਲਾਕੇ ਦੀ ਨਾਮਵਰ ਸੰਸਥਾ ਹੈ ਕਿਉਂਕਿ ਇਹ ਹੁਣ ਤੱਕ ਖ਼ੂਨਦਾਨ ਅਤੇ ਸਮਾਜ ਸੇਵਾ ਦੇ ਹੋਰ ਕੰਮ ਜਿਵੇਂ ਮੁਫ਼ਤ ਲੈਜ਼, ਅਪਾਹਜ ਵਿਅਕਤੀਆਂ ਲਈ ਵਾਕਰ, ਕੰਨਾਂ ਦੀਆਂ ਮਸ਼ੀਨਾਂ, ਘਰੇਲੂ ਰਾਸ਼ਨ ਆਦਿ ਵੰਡ ਕਿ ਅਨੇਕ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਸਮਰੱਥ ਬਣਾਉਣ ਲਈ ਯਤਨਸ਼ੀਲ ਹੈ | ਅਸੀ ਬਲੱਡ ਡੋਨਰਜ਼ ਸੁਸਾਇਟੀ ਪੰਜਾਬ ਵੱਲੋਂ ਕਾਮਨਾ ਕਰਦੇ ਹਾਂ ਕਿ ਕੁਦਰਤ ਇਸ ਸੰਸਥਾਂ ਨੂੰ ਹੋਰ ਸਮਾਜਸੇਵੀ ਕੰਮ ਕਰਨ ਦਾ ਬਲ ਉੱਦਮ ਬਖਸ਼ੇ | ਇਸ ਮੌਕੇ ਸੇਵਾ ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਅਮਰਿੰਦਰ ਸਿੰਘ ਆਸਟ੍ਰੇਲੀਆ, ਗੁਰਪ੍ਰੀਤ ਸਿੰਘ ਢਿੱਲੋਂ, ਮਨੋਜ਼ ਕੁਮਾਰ, ਦਵਿੰਦਰ ਸਿੰਘ ਚੰਨੀ, ਜੱਗੀ ਵਾਂਦਰ, ਕੁਲਵਿੰਦਰ ਸਿੰਘ ਚੰਨੀ, ਡਾ. ਜਸਵੀਰ ਸਿੰਘ, ਅਸ਼ੋਕ ਸ਼ਰਮਾ, ਡਾ. ਬਲਵਿੰਦਰ ਸਿੰਘ ਸਿਵੀਆਂ, ਸੁਖਜੰਤ ਸਿੰਘ, ਗੁਰਸੇਵਕ ਬਹਿਬਲ, ਹਰਪ੍ਰੀਤ ਬਹਿਬਲ, ਹਰਦੀਪ ਸਿੰਘ ਸੰਧੂ, ਬਲਜੀਤ ਸ਼ਰਮਾ, ਦਲਜੀਤ ਸ਼ਰਮਾ, ਫ਼ਤਿਹ ਬੁਰਜ ਆਦਿ ਹਾਜ਼ਰ ਸਨ |