01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਿੰਡ ਸਲਾਰਪੁਰ ਵਿਖੇ ਤੇਜ਼ ਹਨੇਰੀ ਕਾਰਨ ਸ਼ੈੱਡ ਡਿੱਗੀ

Ad Position 21
No active advertisement
ਅਜੀਤ ਡੈਸਕ 01-06-2025
ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)- ਅੱਜ ਸ਼ਾਮ ਚੱਲੀ ਤੇਜ਼ ਹਨ੍ਹੇਰੀ ਕਾਰਨ ਪਿੰਡ ਸਲਾਰਪੁਰ ਵਿਖੇ ਇੱਕ ਸ਼ੈੱਡ ਦੇ ਉੱਡ ਕੇ ਖੇਤਾਂ 'ਚ ਡਿੱਗਣ ਤੇ ਹੇਠਾਂ ਕੰਧਾਂ ਦੇ ਡਿੱਗਣ ਦੀ ਸੂਚਨਾ ਹੈ | ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਆਈ ਤੇਜ਼ ਹਨ੍ਹੇਰੀ ਨਾਲ ਉਨ੍ਹਾਂ ਦੀ ਸ਼ੈੱਡ ਅਚਾਨਕ ਪੁੱਟ ਹੋ ਗਈ ਤੇ ਉਸ ਦੀਆਂ ਚਾਦਰਾਂ ਉੱਡ ਕੇ ਕਾਫ਼ੀ ਦੂਰ ਖੇਤਾਂ 'ਚ ਜਾ ਡਿੱਗੀਆਂ ਤੇ ਹੇਠਾਂ ਕੰਧਾਂ ਵੀ ਡਿੱਗ ਗਈਆਂ ਤੇ ਹੇਠਾਂ ਪਈਆਂ ਕੁੱਝ ਮਸ਼ੀਨਾਂ ਦਾ ਵੀ ਨੁਕਸਾਨ ਹੋਇਆ ਹੈ | ਸ਼ੈੱਡ ਮਾਲਕ ਨੇ ਦੱਸਿਆ ਕਿ ਹਨ੍ਹੇਰੀ ਨਾਲ ਉਨ੍ਹਾਂ ਦਾ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਦਾਮ ਦੀ ਕੰਧ ਪਾੜ ਕੇ ਚੋਰੀ ਕਰਨ ਸੰਬੰਧੀ ਕੇਸ ਦਰਜ <br/> ਅਗਲੀ ਖ਼ਬਰ ਹੈਰੋਇਨ ਤੇ ਸ਼ਰਾਬ ਸਣੇ ਦੋ ਕਾਬੂ
Ad Position 24