ਭੁਲੱਥ, 31 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਚ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਫ਼ਰੀ ਡਾਇਲੈਸਿਸ ਸੈਂਟਰ ਲਈ ਆਸਟੇ੍ਰਲੀਆ ਸੰਗਤ ਵਲੋਂ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾਇਲੈਸਿਸ ਸੈਂਟਰ ਦੇ ਚੇਅਰਮੈਨ ਸੁਰਿੰਦਰ ਕੱਕੜ ਨੇ ਦੱਸਿਆ ਕਿ ਆਸਟੇ੍ਰਲੀਆ ਤੋਂ ਹਰ ਸਾਲ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੇਵਾ ਭੇਜੀ ਜਾਂਦੀ ਹੈ, ਸੁਸਾਇਟੀ ਵਲੋਂ ਆਸਟੇ੍ਰਲੀਆ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਕੱਕੜ, ਪ੍ਰਧਾਨ ਮੋਹਨ ਸਿੰਘ ਡਾਲਾ, ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ, ਸੁਖਵਿੰਦਰ ਸਿੰਘ ਭਦਾਸ, ਬਲਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਅਵਾਣ ਤੇ ਹੋਰ ਪਤਵੰਤੇ ਹਾਜ਼ਰ ਸਨ |