ਸੁਲਤਾਨਪੁਰ ਲੋਧੀ, 31 ਮਈ (ਨਰੇਸ਼ ਹੈਪੀ)-ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਤੇ ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ. ਕੇ. ਦੀ ਦੇਖ ਰੇਖ ਹੇਠਾਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ ਤੇ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੰਗਤਾਂ ਨੂੰ ਜਲ ਛਕਾਇਆ ਗਿਆ | ਇਸ ਮੌਕੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੀਤ ਮੈਨੇਜਰ ਜਸਵੰਤ ਸਿੰਘ ਨੰਡਾ ਦੀ ਅਗਵਾਈ ਚ ਵੱਡੀ ਗਿਣਤੀ ਸੰਗਤਾਂ ਨੇ ਸੇਵਾ ਕੀਤੀ | ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕੀਤੇ ਗਏ ਤੇ ਭਾਈ ਅਮਰਦੀਪ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਸੁਣਾਇਆ ਗਿਆ | ਇਸ ਮੌਕੇ ਬਾਬਾ ਜੱਗਾ ਸਿੰਘ ਕਾਰ ਸੇਵਾ ਵਾਲੇ, ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਵਾਲੇ, ਗੁਰਦੁਆਰਾ ਬੇਬੇ ਨਾਨਕੀ ਦੇ ਮੀਤ ਮੈਨੇਜਰ ਜਸਵੰਤ ਸਿੰਘ ਨੰਡਾ, ਸੈਕਟਰੀ ਭਾਈ ਜੇ.ਪੀ. ਸਿੰਘ, ਭਾਈ ਕੁਲਵਿੰਦਰ ਸਿੰਘ ਹੈੱਡ ਗ੍ਰੰਥੀ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ, ਬੀਬੀ ਪਰਮਿੰਦਰ ਕੌਰ ਥਿੰਦ ਜੁਆਇੰਟ ਸੈਕਟਰੀ, ਮਹਿੰਦਰ ਸਿੰਘ ਖ਼ਜ਼ਾਨਚੀ, ਮਾਸਟਰ ਪ੍ਰਭਦਿਆਲ ਸਿੰਘ ਵੈਦ, ਅਮਰਜੀਤ ਸਿੰਘ ਥਿੰਦ, ਭਾਈ ਕੰਵਲਨੈਨ ਸਿੰਘ ਕੇਨੀ, ਸੁਖਬੀਰ ਸਿੰਘ, ਦਲਜੀਤ ਸਿੰਘ, ਦਿਲਦਾਰ ਸਿੰਘ, ਬੀਬੀ ਹਰਮੀਤ ਕੌਰ, ਬੀਬੀ ਨਰਿੰਦਰ ਕੌਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਦਿਲਦਾਰ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਅਨੂਪ ਸਿੰਘ, ਗੁਰਨਾਮ ਸਿੰਘ, ਰਣਬੀਰ ਸਿੰਘ, ਕੁਲਦੀਪ ਰਾਮ ਮੈਨੇਜਰ ਵੇਰਕਾ ਮਿਲਕ ਪਲਾਂਟ ਆਦਿ ਵੀ ਹਾਜ਼ਰ ਸਨ |