02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡਾਕਖ਼ਾਨੇ ਦੀਆਂ ਸਕੀਮਾਂ ਸੰਬੰਧੀ ਬ੍ਰਾਂਚ ਪੋਸਟ ਆਫ਼ਿਸ ਮਾਡਲ ਟਾਊਨ ਤਲਵਾੜਾ ਵਿਖੇ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 01-06-2025
ਨਡਾਲਾ, 31 ਮਈ (ਰਘਬਿੰਦਰ ਸਿੰਘ)-ਬ੍ਰਾਂਚ ਪੋਸਟ ਆਫ਼ਿਸ ਮਾਡਲ ਟਾਊਨ ਤਲਵਾੜਾ ਵਿਖੇ ਜ਼ਿਲ੍ਹਾ ਕਪੂਰਥਲਾ ਪੋਸਟ ਆਫ਼ਿਸ ਵਲੋਂ ਮੁੱਖ ਅਫ਼ਸਰ ਸੁਪਰਡੈਂਟ ਪੋਸਟ ਆਫ਼ਿਸ ਕਪੂਰਥਲਾ ਸੰਜੀਵ ਕੁਮਾਰ ਚੁੱਘ ਦੀ ਨਿਗਰਾਨੀ ਹੇਠ ਡਾਕਖ਼ਾਨੇ ਦੀਆਂ ਛੋਟੀਆਂ ਬੱਚਤਾਂ ਤੇ ਵੱਖ-ਵੱਖ ਸਕੀਮਾਂ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ 'ਚ ਸੰਜੀਵ ਕੁਮਾਰ ਚੁੱਘ ਸੁਪਰਡੈਂਟ ਪੋਸਟ ਆਫ਼ਿਸ ਕਪੂਰਥਲਾ ਬਤੌਰ ਮੁੱਖ ਮਹਿਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਪਿੰਡ ਵਾਸੀਆਂ ਨੂੰ ਡਾਕਖ਼ਾਨੇ ਦੀਆਂ ਵੱਖ-ਵੱਖ ਸਕੀਮਾਂ ਲੋਕ ਭਲਾਈ ਸਕੀਮਾਂ ਅਤੇ ਛੋਟੀਆਂ ਬੱਚਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪਿੰਡ ਮਾਡਲ ਟਾਊਨ ਦੇ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕਤਾ ਵਿਸ਼ੇਸ਼ ਕੈਂਪ ਨੂੰ ਸਫਲ ਬਣਾਉਣ ਲਈ ਵਡਮੁੱਲਾ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੰਦਨ ਸੈਲੋਪਾਲ, ਵਿਪਨ ਕੁਮਾਰ, ਸਰਪੰਚ ਮਾਡਲ ਟਾਊਨ ਪ੍ਰਮੋਦ ਕੁਮਾਰ ਸ਼ਰਮਾ, ਰਾਜ ਕੁਮਾਰੀ ਬੀ.ਪੀ.ਐਮ., ਦੀਪਕ ਕੁਮਾਰ ਸ਼ਰਮਾ, ਨੀਤੂ ਬੀ.ਪੀ.ਐਮ., ਗੁਰਦੀਪ ਸਿੰਘ ਬੀ.ਪੀ.ਐਮ., ਚੰਦਨ ਕੁਮਾਰ ਬੀ.ਪੀ.ਐਮ., ਮਹਿੰਦਰ ਸਿੰਘ ਬੀ.ਪੀ.ਐਮ., ਸੁਸ਼ੀਲਾ ਬੀ.ਪੀ.ਐਮ., ਚਮਨ ਲਾਲ, ਗੁਰਮੀਤ ਸਿੰਘ, ਸੁਖਵਿੰਦਰ ਕੌਰ, ਅਸ਼ੋਕ ਕੁਮਾਰ ਆਧਾਰ ਆਪ੍ਰੇਟਰ , ਸਤਵੰਤ ਸਿੰਘ, ਅਭਿਸ਼ੇਕ ਸ਼ਰਮਾ, ਨੀਲਮ, ਵਿਸ਼ਾਲ, ਅਲੀ ਮੁਹੰਮਦ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 275 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਦਾ ਵਿਦਿਆਰਥੀਆਂ ਵਲੋਂ ਸਨਮਾਨ
Ad Position 24