02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜੱਜ ਗੈਸ ਵਲੋਂ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਲਗਾਇਆ ਸੁਰੱਖਿਆ ਕੈਂਪ

Ad Position 21
No active advertisement
ਅਜੀਤ ਡੈਸਕ 01-06-2025
ਸੁਲਤਾਨਪੁਰ ਲੋਧੀ, 31 ਮਈ (ਨਰੇਸ਼ ਹੈਪੀ)-ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ 'ਤੇ ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ ਵੱਲੋਂ ਸਥਾਨਕ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਸੁਰੱਖਿਆ ਸਬੰਧੀ ਕੈਂਪ ਅਤੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਐੱਚ ਪੀ ਸੀ ਲਿਮਟਿਡ ਦੇ ਸੀਨੀਅਰ ਸੇਲਜ਼ ਅਫ਼ਸਰ ਬਬਨੀਤ ਸਿੰਘ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਪੁੱਜੀਆਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਬਵਨੀਤ ਸਿੰਘ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਈ ਐੱਸ ਆਈ ਮਾਰਕ ਦੇ ਗੈਸ ਉਪਕਰਨ ਵਰਤੋਂ 'ਚ ਲਿਆਉਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਗੈਸ ਚੁੱਲਾ ਹਮੇਸ਼ਾ ਸਲੰਡਰ ਤੋਂ ਉੱਚੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਅਤੇ ਖਾਣਾ ਪਕਾਉਣ ਸਮੇਂ ਬਰਤਨ ਢੱਕ ਕੇ ਰੱਖਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਗੈਸ ਲੀਕੇਜ ਹੋਣ ਦੀ ਹਾਲਤ ਵਿੱਚ ਤੁਰੰਤ ਗੈਸ ਏਜੰਸੀ ਨੂੰ ਸੂਚਿਤ ਕੀਤਾ ਜਾਵੇ ਅਤੇ ਉਸ ਤੋਂ ਪਹਿਲਾਂ ਰਸੋਈ ਦੀਆਂ ਖਿੜਕੀਆਂ ਤੇ ਦਰਵਾਜ਼ੇ ਖੋਲ੍ਹ ਦਿੱਤੇ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਖਪਤਕਾਰ ਨੂੰ ਚੰਗੀ ਸਰਵਿਸ ਦੇਣਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ | ਜੱਜ ਗੈਸ ਸਰਵਿਸ ਦੇ ਪਾਰਟਨਰ ਕੰਵਲਨੈਨ ਸਿੰਘ ਕੇਨੀ ਨੇ ਕੰਪਨੀ ਦੇ ਸੀਨੀਅਰ ਸੇਲਜ਼ ਅਫ਼ਸਰ ਬਬਨੀਤ ਸਿੰਘ ਦਾ ਧੰਨਵਾਦ ਕੀਤਾ | ਸੀਨੀਅਰ ਸੇਲ ਅਫ਼ਸਰ ਆਪਣੇ ਪਰਿਵਾਰ ਸਮੇਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਨਤਮਸਤਕ ਵੀ ਹੋਏ | ਇਸ ਮੌਕੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਜਸਵੰਤ ਸਿੰਘ ਨੰਢਾ ਵੱਲੋਂ ਸੀਨੀਅਰ ਸੇਲਜ ਅਫ਼ਸਰ ਅਤੇ ਉਨ੍ਹਾਂ ਦੀ ਪਤਨੀ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਕਰਮਬੀਰ ਸਿੰਘ ਕੇਬੀ, ਕੰਵਲਨੈਨ ਸਿੰਘ ਕੇਨੀ ਦੋਨੋਂ ਪਾਰਟਨਰ ਜੱਜ ਗੈਸ ਸਰਵਿਸ, ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਜਸਵੰਤ ਸਿੰਘ ਨੰਡਾ, ਕੈਸ਼ੀਅਰ ਮਹਿੰਦਰ ਸਿੰਘ, ਨਰੇਸ਼ ਕੁਮਾਰ, ਲਕਸ਼ਮੀ ਨੰਦਨ, ਅਨਿਲ ਸਾਗਰ, ਸੰਦੀਪ ਕੁਮਾਰ, ਬਲਵੀਰ ਸਿੰਘ ਬੱਲੀ, ਬਲਦੇਵ ਸਿੰਘ ਪੱਪੂ ਮਹਿਕ ਬਹਾਦੁਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਕੀਤਾ ਹੋਣਹਾਰ ਬੱਚਿਆਂ ਨੂੰ ਸਨਮਾਨਿਤ
Ad Position 24