05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਅਕਾਲਾ ਵਿਖੇ ਨੂਰ ਪੀਰ ਦੇ ਦਰਬਾਰ 'ਤੇ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਅਕਾਲਾ ਵਿਖੇ 25ਵਾਂ ਸਾਲਾਨਾ ਮੇਲਾ ਨੂਰ ਪੀਰ ਦੇ ਦਰਬਾਰ 'ਤੇ ਪ੍ਰਬੰਧਕ ਬੱਗਾ ਗੋਜਰਾ, ਗੁਰਚਰਨ ਕੋਂਕਣ ਦੇ ਸਮੁੱਚੇ ਪ੍ਰਬੰਧਾਂ ਹੇਠ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਉਦਘਾਟਨ ਦੀ ਰਸਮ ਦਵਿੰਦਰ ਸਿੰਘ ਇਟਲੀ ਨੇ ਰੀਬਨ ਕੱਟ ਕੇ ਕੀਤੀ | ਉਪਰੰਤ ਪੰਜਾਬੀ ਗਾਇਕ ਕਾਂਸ਼ੀ ਨਾਥ ਸੁਰਜੀਤ ਭੁੱਲਰ ਤੇ ਬੀਬਾ ਜੰਨਤ ਕੌਰ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਹਾਜ਼ਰੀ ਲਵਾਈ | ਬਲਦੇਵ ਸਿੱਧੂ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਸਰਪੰਚ ਮਾਨ ਸਿੰਘ, ਕੈਪਟਨ ਸੁਰਜੀਤ ਸਿੰਘ, ਸ਼ਿੰਗਾਰ ਸਿੰਘ, ਪ੍ਰਧਾਨ ਨਿੰਦਰ ਫਰਾਂਸ, ਟੀਟੂ ਫਰਾਂਸ, ਮਹਿੰਦਰ ਸਿੰਘ ਯੂ.ਐਸ.ਏ ਤੇ ਹੋਰ ਹਾਜ਼ਰ ਸਨ | ਪ੍ਰਬੰਧਕਾਂ ਵਲੋਂ ਦਰਬਾਰ 'ਤੇ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਬੇਕਾਬੂ ਹੋਏ ਪੁਲਿਸ ਅਫ਼ਸਰਾਂ ਨੂੰ ਕਾਬੂ ਕਰੇ- ਭਿੰਡਰ <br/> ਅਗਲੀ ਖ਼ਬਰ ਡੇਂਗੂ ਤੇ ਚਿਕਨਗੁਨੀਆ ਦੀ ਬਿਮਾਰੀ ਤੋਂ ਬਚਾਅ ਲਈ ਸਾਫ਼-ਸਫ਼ਾਈ ਦਾ ਧਿਆਨ ਦੇਣ ਲੋਕ-ਐਸ.ਐਮ.ਓ
Ad Position 24