13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਧੰਨ-ਧੰਨ ਬਾਬਾ ਸ੍ਰੀ ਚੰਦਰ ਜੀ ਵੈੱਲਫੇਅਰ ਸੁਸਾਇਟੀ ਵਲੋਂ ਭਦਾਸ ਚੌਕ ਬੇਗੋਵਾਲ ਵਿਖੇ ਦੋ ਦਿਨਾ ਛਬੀਲਾਂ ਦੇ ਲੰਗਰ ਆਰੰਭ

Ad Position 21
No active advertisement
ਅਜੀਤ ਡੈਸਕ 03-06-2025
ਬੇਗੋਵਾਲ, 2 ਜੂਨ (ਸੁਖਜਿੰਦਰ ਸਿੰਘ)-ਧੰਨ-ਧੰਨ ਬਾਬਾ ਸ਼੍ਰੀ ਚੰਦਰ ਜੀ ਵੈੱਲਫੇਅਰ ਸੋਸਾਇਟੀ ਵਲੋਂ ਭਦਾਸ ਚੌਂਕ ਬੇਗੋਵਾਲ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਸਾਲਾਨਾ ਬਰਸੀ ਦੇ ਸਬੰਧ 'ਚ ਦੋ ਦਿਨਾਂ ਛਬੀਲਾਂ ਦੇ ਲੰਗਰ ਆਰੰਭ ਕੀਤੇ ਗਏ | ਉਦਾਸੀਨ ਆਸ਼ਰਮ ਨੱਥੂਪੁਰ ਦੇ ਮਹੰਤ ਅਵਤਾਰ ਦਾਸ ਜੀ ਦੀ ਰਹਿਨੁਮਾਈ ਹੇਠ, ਧੰਨ-ਧੰਨ ਬਾਬਾ ਸ਼੍ਰੀ ਚੰਦਰ ਜੀ ਵੈੱਲਫੇਅਰ ਸੁਸਾਇਟੀ ਬੇਗੋਵਾਲ, ਜ਼ਿਲ੍ਹਾ ਕਪੂਰਥਲਾ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਤੇ ਕੈਸ਼ੀਅਰ ਲਾਇਨ ਵਿਰਸਾ ਸਿੰਘ ਬੇਗੋਵਾਲ ਦੀ ਦੇਖਰੇਖ ਵਿਚ ਆਰੰਭ ਕੀਤੀ ਗਈ ਇਹ ਛਬੀਲ, ਸਰਬੱਤ ਦੇ ਭਲੇ ਤੇ ਵਿਸ਼ਵ ਕਲਿਆਣ ਦੀ ਅਰਦਾਸ ਦੇ ਨਾਲ ਕੀਤੀ ਗਈ | ਬੇਗੋਵਾਲ ਨਗਰ ਕੌਂਸਲ ਦੇ ਪ੍ਰਧਾਨ ਬੂਟਾ ਸਿੰਘ ਨੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਇਸ ਦੀ ਵਧਾਈ ਦਿੱਤੀ | ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਤੇ ਕੈਸ਼ੀਅਰ ਲਾਇਨ ਵਿਰਸਾ ਸਿੰਘ ਬੇਗੋਵਾਲ ਨੇ ਪ੍ਰਵਾਸੀ ਵੀਰਾਂ ਤੋਂ ਇਲਾਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਅਤੇ ਕਿਹਾ ਕੀ ਧੰਨ-ਧੰਨ ਬਾਬਾ ਸ਼੍ਰੀ ਚੰਦਰ ਵੈੱਲਫੇਅਰ ਸੁਸਾਇਟੀ ਦਾ ਗਠਨ ਕਰਨ ਦਾ ਮੁੱਖ ਉਦੇਸ਼ ਹੀ, ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਦੇਣਾ ਹੈ | ਇਸ ਮੌਕੇ ਸੈਕਟਰੀ ਬਲਵਿੰਦਰ ਸਿੰਘ ਪ੍ਰੇਮਪੁਰ, ਰਣਜੀਤ ਸਿੰਘ ਰੂਬਲ, ਅਮਰਜੀਤ ਸਿੰਘ ਹਬੀਬਵਾਲ, ਨੰਬਰਦਾਰ ਨਿਸ਼ਾਨ ਸਿੰਘ ਹੁੰਦਲ, ਨਰਿੰਦਰ ਪਾਲ ਸਿੰਘ ਦਸੂਹਾ, ਪੈੱ੍ਰਸ ਸਕੱਤਰ ਕੁਲਦੀਸ਼ ਚੌਹਾਨ ਮਿਆਣੀ, ਜਗਮੋਹਨ ਸਿੰਘ ਸੋਹਨ ਸਿੰਘ, ਰਘਬੀਰ ਸਿੰਘ ਨੰਗਲੀ, ਅਸ਼ੋਕ ਬਤਰਾ, ਮਸਤਾਨ ਸਿੰਘ ਹੀਰਾ, ਤਰਵਿੰਦਰ ਸਿੰਘ, ਵਰਿੰਦਰ ਕੁਮਾਰ ਬੱਬੂ, ਹੈਪੀ ਮਠੋਣ ਯੂ.ਐਸ.ਏ, ਰਾਜਬੀਰ ਸਿੰਘ ਯੂ.ਐਸ.ਏ, ਅਰਜਨ ਸਿੰਘ ਨਿਊਜ਼ੀਲੈਂਡ, ਗੁਰਵਿੰਦਰ ਸਿੰਘ ਅਵਾਨ ਘੋੜੇ ਸ਼ਾਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕੋ ਹੱਲ ਖੇਡਾਂ ਵੱਲ ਨੌਜਵਾਨਾਂ ਦਾ ਰੁਝਾਨ-ਕਰਨਜੀਤ ਆਹਲੀ ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਚ ਕਰਵਾਇਆ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸੰਬੰਧੀ ਸਮਾਗਮ
Ad Position 24