25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭੁਲੱਥ ਦੇ ਕੁਝ ਵਾਰਡਾਂ ਵਿਚ ਪਾਣੀ ਦੂਸ਼ਿਤ ਹੋਣ ਕਰਕੇ ਲੋਕ ਹੋ ਰਹੇ ਬਿਮਾਰ

Ad Position 21
No active advertisement
ਅਜੀਤ ਡੈਸਕ 30-08-2025

ਦੂਸ਼ਿਤ ਪਾਣੀ ਪੀਣ ਤੋਂ ਲੋਕ ਗੁਰੇਜ ਕਰਨ-ਹਲਕਾ ਵਿਧਾਇਕ ਸੁਖਪਾਲ ਸਿੰਘ
ਭੁਲੱਥ, 29 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਕੁੱਝ ਵਾਰਡਾਂ ਵਿਚ ਨਗਰ ਪੰਚਾਇਤ ਭੁਲੱਥ ਵਲੋਂ ਸਪਲਾਈ ਵਿਭਾਗ ਦਾ ਪਾਣੀ ਲੀਕੇਜ ਹੋਣ ਕਰਕੇ ਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਦੂਸ਼ਿਤ ਹੋ ਗਿਆ ਹੈ, ਜਿਸ ਦੇ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ | ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਭੁਲੱਥ ਗਰਬੀ ਵਾਰਡ ਨੰਬਰ ਚਾਰ ਵਾਰਡ ਨੰਬਰ 13 ਤੇ ਵਾਰਡ ਨੰਬਰ ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਪਾਣੀ ਦੂਸ਼ਿਤ ਹੋਣ ਕਰਕੇ ਉੱਥੇ ਰਹਿ ਰਹੇ ਲੋਕਾਂ ਨੂੰ ਪੇਟ ਸਬੰਧੀ ਇਨਫੈਕਸ਼ਨ ਪਾਈ ਗਈ | ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਪੇਟ ਦੀ ਇਨਫੈਕਸ਼ਨ ਬਰਸਾਤੀ ਪਾਣੀ ਵਾਟਰ ਸਪਲਾਈ ਦੇ ਪਾਣੀ ਨਾਲ ਮਿਕਸ ਹੋਣ ਕਰਕੇ ਇਹ ਇਨਫੈਕਸ਼ਨ ਪੈਦਾ ਹੋਈ ਹੈ ਤੇ ਪੇਟ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਦਾਖਲ ਕਰਵਾਇਆ ਗਿਆ ਹੈ, ਜੋ ਇਸ ਸਮੇਂ ਜੇਰੇ ਇਲਾਜ ਹਨ, ਪਹਿਲਾਂ ਵੀ ਇਸ ਏਰੀਏ ਵਿਚ ਪਾਣੀ ਦੇ ਸੈਂਪਲ ਫੇਲ ਪਾਏ ਗਏ ਸਨ | ਐੱਸਐੱਮਓ ਭੁਲੱਥ ਅਨੁਸਾਰ ਦੂਸ਼ਿਤ ਪਾਣੀ ਨਾਲ ਵੱਧ ਰਹੀਆਂ ਬਿਮਾਰੀਆਂ ਜਿਵੇਂ ਹੈਪੇਟਾਈਟਸ ਏ ਤੇ ਈ ਦੇ ਮਰੀਜ਼ਾਂ ਨੂੰ ਸਿਹਤ ਵਿਭਾਗ ਭੁਲੱਥ ਦੀ ਟੀਮ ਵੱਲੋਂ ਸਰਵੇ ਕਰਕੇ ਪੀੜਤ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਵਿਭਾਗ ਨੂੰ ਦੂਸ਼ਿਤ ਪਾਣੀ ਬਾਰੇ ਇੱਕ ਲੈਟਰ ਰਾਹੀਂ ਸੂਚਿਤ ਵੀ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਂਦੀ ਸੜਕ ਦੀ ਤਰਸਯੋਗ ਹਾਲਤ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ-ਪ੍ਰਤਾਪ ਸਿੰਘ ਪ... ਅਗਲੀ ਖ਼ਬਰ ਹਰਦੀਪ ਸਿੰਘ ਮੁੰਡੀਆ ਨੇ ਐਡਵਾਂਸ ਬੰਨ੍ਹ 'ਤੇ ਬੈਠੇ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24