26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪੁਰਬ ਸੰਬੰਧੀ 13 ਰੋਜ਼ਾ ਸਮਾਗਮ 3 ਤੋਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 02-09-2025
ਕਪੂਰਥਲਾ, 1 ਸਤੰਬਰ (ਸਡਾਨਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ 13 ਦਿਨਾਂ ਵਿਸ਼ੇਸ਼ ਕੀਰਤਨ ਸਮਾਗਮ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਨੇ ਦੱਸਿਆ ਕਿ 3 ਸਤੰਬਰ ਤੋਂ ਆਰੰਭ ਹੋ ਕੇ ਇਹ ਸਮਾਗਮ 15 ਸਤੰਬਰ ਤੱਕ ਜਾਰੀ ਰਹਿਣਗੇ ਤੇ ਰੋਜ਼ਾਨਾ ਸ਼ਹਿਰ ਦੇਵ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਰਾਤ ਸਾਢੇ 7 ਤੋਂ ਸਾਢੇ 9 ਵਜੇ ਤੱਕ ਇਹ ਸਮਾਗਮ ਹੋਣਗੇ | ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਗੁਰਦੁਆਰਾ ਸੰਗਤ ਸਾਹਿਬ ਮਾਰਕਫੈੱਡ ਚੌਂਕ, 4 ਸਤੰਬਰ ਨੂੰ ਗੁਰਦੁਆਰਾ ਭੋਪਾਲ ਜਠੇਰੇ ਪੀਰ ਚੌਧਰੀ ਰੋਡ, 5 ਨੂੰ ਗੁਰਦੁਆਰਾ ਅੰਮਿ੍ਤ ਬਾਜ਼ਾਰ, 6 ਨੂੰ ਗੁਰਦੁਆਰਾ ਸੰਤ ਬਾਬਾ ਕੇਵਲ ਦਾਸ ਰੋਹੀ ਵਾਲਾ, 7 ਸਤੰਬਰ ਨੂੰ ਗੁਰਦੁਆਰਾ ਡੇਰਾ ਬਾਬਾ ਸੰਤ ਸਾਗਰ, 8 ਤੇ 9 ਸਤੰਬਰ ਨੂੰ ਗੁਰਦੁਆਰਾ ਸਾਧ ਸੰਗਤ ਮੁਹੱਲਾ ਕਿਲ੍ਹੇਵਾਲਾ, 10 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਲਾਹੌਰੀ ਗੇਟ, 11 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਮੁਹੱਲਾ ਸੀਨਪੁਰਾ, 12 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਬੇਰੀ ਵਾਲਾ ਜੱਟਪੁਰਾ ਪੁਰਾਣੀ ਆਬਾਦੀ, 13 ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਅਸ਼ੋਕ ਵਿਹਾਰ, 14 ਨੂੰ ਗੁਰਦੁਆਰਾ ਸਾਹਿਬ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਅਜੀਤ ਨਗਰ ਤੇ 15 ਸਤੰਬਰ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ 13 ਰੋਜ਼ਾ ਸਮਾਗਮਾਂ ਦੀ ਸਮਾਪਤੀ ਹੋਵੇਗੀ | ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਮੌਕੇ ਰੋਜ਼ਾਨਾ ਵੱਖ-ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਹੜ੍ਹ ਪੀੜਤਾਂ ਦੇ ਕਿਸਾਨ ਦੀ ਪੂਰਤੀ ਲਈ ਢੁਕਵੇਂ ਯਤਨ ਕਰੇਗੀ-ਮਨਜੀਤ ਸਿੰਘ ਧਨੇਰ <...
Ad Position 24