10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡੱਲਾ ਸਾਹਿਬ ਵਿਖੇ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ <br/>

Ad Position 21
No active advertisement
ਭਾਈ ਲਾਲੂ ਜੀ ਦੇ ਜੋੜ ਮੇਲੇ ਮੌਕੇ ਢਾਡੀ ਵਾਰਾਂ ਪੇਸ਼ ਕਰਦਾ ਹੋਇਆ ਗਿ. ਪ੍ਰਦੀਪ ਸਿੰਘ ਪਾਂਧੀ ਦਾ ਜਥਾ ਅਤੇ ਕਥਾ ਕਰਦੇ ਹੋਏ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ | (ਸੱਜੇ) ਹਾਜ਼ਰ ਸੰਗਤ ਦਾ ਇਕੱਠ | ਤਸਵੀਰਾਂ: ਦਿਲਬਾਗ ਸਿੰਘ ਝੰਡ <br/> 22-09-2025
ਡਡਵਿੰਡੀ, 21 ਸਤੰਬਰ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਲਈ ਥਾਪੇ ਗਏ ਮੰਜੀਦਾਰ ਸਿੱਖ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਡੱਲਾ ਸਾਹਿਬ ਵਿਖੇ ਮੈਨੇਜਰ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਇਸ਼ਨਾਨ ਕੀਤਾ ਅਤੇ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਵਿਖੇ ਮੱਥਾ ਟੇਕਿਆ | ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਪੰਥ ਪ੍ਰਸਿੱਧ ਰਾਗੀ ਭਾਈ ਕੁਲਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਗਿ. ਜਸਵੰਤ ਸਿੰਘ ਪਰਵਾਨਾ ਕਥਾ ਵਾਚਕ, ਮੱਖਣ ਸਿੰਘ ਕਵੀਸ਼ਰ, ਰਣਜੀਤ ਸਿੰਘ ਕਵੀਸ਼ਰ, ਕਿਰਪਾਲ ਸਿੰਘ ਗਗੜੇਵਾਲ, ਸੰਦੀਪ ਸਿੰਘ ਮਹਿਮਾ, ਸ਼ੇਰ ਸਿੰਘ ਕਵੀਸ਼ਰ, ਹਰਮਿੰਦਰ ਸਿੰਘ ਢਾਡੀ, ਗੁਰਵਿੰਦਰ ਕੌਰ ਢਾਡੀ, ਹਰਵਿੰਦਰ ਸਿੰਘ ਪ੍ਰਚਾਰਕ, ਮਨਪ੍ਰੀਤ ਸਿੰਘ ਪ੍ਰਚਾਰਕ, ਕਰਮ ਸਿੰਘ ਕਵੀਸ਼ਰ, ਗੁਰਜੀਤ ਸਿੰਘ ਗੌਰੀ ਢਾਡੀ, ਸੂਰਤ ਸਿੰਘ ਕਵੀਸ਼ਰ, ਗਿਆਨੀ ਹਰਜਿੰਦਰ ਸਿੰਘ ਗ੍ਰੰਥੀ ਬੇਰ ਸਾਹਿਬ, ਮੱਸਾ ਸਿੰਘ ਸਭਰਾ ਕਵੀਸ਼ਰ, ਤਰਸੇਮ ਸਿੰਘ ਕੋਮਲ ਢਾਡੀ, ਬਲਵਿੰਦਰ ਸਿੰਘ ਬਹਿਲਾ, ਗੁਰਜੀਤ ਸਿੰਘ ਜੋਸ਼, ਪ੍ਰਦੀਪ ਸਿੰਘ ਪਾਂਧੀ, ਸੰਦੀਪ ਸਿੰਘ ਮਹਿਮਾ, ਸ਼ੇਰ ਸਿੰਘ ਕਵੀਸ਼ਰ, ਗਿ ਹਰਜਿੰਦਰ ਸਿੰਘ ਗੌਸਪੁਰ ਕਥਾਵਾਚਕ, ਸਤਪਾਲ ਸਿੰਘ ਤਾਜ ਅਤੇ ਰਾਜਬੀਰ ਸਿੰਘ ਫਲਪੋਤਾ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ | ਇਸ ਮੌਕੇ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਵੱਲੋਂ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਗਈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਡੱਲਾ, ਨੌਜਵਾਨ ਸਭਾ ਮਨਿਆਲਾ ਕੋਠੇ, ਨੌਜਵਾਨ ਸਭਾ ਡੱਲਾ, ਅਮਰਜੀਤਪੁਰ ਪੱਕਾ ਕੋਠਾ-ਸ਼ਾਹਜਹਾਨਪੁਰ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ, ਕਲੱਬਾਂ, ਗ੍ਰਾਮ ਪੰਚਾਇਤਾਂ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਅਤੁੱਟ ਲੰਗਰਾਂ ਅਤੇ ਹੋਰ ਪ੍ਰਬੰਧਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਬਾਬਾ ਸੁਰਜੀਤ ਸਿੰਘ ਸ਼ੰਟੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ, ਜਥੇ. ਹਰਜਿੰਦਰ ਸਿੰਘ ਵਿਰਕ, ਜਥੇ. ਸੁਖਚੈਨ ਸਿੰਘ ਮਨਿਆਲਾ, ਆਪ ਆਗੂ ਨਰਿੰਦਰ ਸਿੰਘ ਖਿੰਡਾ, ਮੈਨੇਜਰ ਕੁਲਵਿੰਦਰ ਸਿੰਘ ਧਰਮਕੋਟ, ਸਤਿੰਦਰਪਾਲ ਸਿੰਘ ਥਿੰਦ, ਰਣਜੀਤ ਸਿੰਘ ਰਾਣਾ, ਹਰਜਿੰਦਰ ਸਿੰਘ ਜਹਾਂਗੀਰ, ਲਖਵਿੰਦਰ ਸਿੰਘ ਬਿਜਲੀ ਮਿਸਤਰੀ, ਜਸਵਿੰਦਰ ਸਿੰਘ ਅਕਾਊਾਟੈਂਟ ਅਤੇ ਸਟੋਰ ਕੀਪਰ ਕੁਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਚੰਗੇ ਮੇਕਅਪ ਉਤਪਾਦਾਂ ਦੀ ਵਰਤੋਂ ਨਾਲ ਔਰਤਾਂ ਦੀ ਸੁੰਦਰਤਾ 'ਚ ਆਉਂਦਾ ਨਿਖਾਰ- ਬਾਰਬੀ ਓਬਰਾਏ <br/>
Ad Position 24