09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭੁਲੱਥ ਹਲਕੇ ਅੰਦਰ ਵਿਕਾਸ ਦੇ ਕੰਮ ਪਿਛਲੇ ਕਰੀਬ 9 ਸਾਲਾਂ ਤੋਂ ਠੱਪ- ਤੱਖਰ <br/>

Ad Position 21
No active advertisement
ਅਜੀਤ ਡੈਸਕ 22-09-2025
ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਹਲਕੇ ਦੇ ਵਿਕਾਸ ਦੇ ਕੰਮ ਪਿਛਲੇ ਕਰੀਬ 9 ਸਾਲਾਂ ਤੋਂ ਠੱਪ ਪਏ ਹਨ | ਇਹ ਪ੍ਰਗਟਾਵਾ ਹਲਕਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇੱਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਭੁਲੱਥ ਹਲਕਾ ਵਿਕਾਸ ਪੱਖੋਂ ਬਹੁਤ ਹੀ ਪੱਛੜ ਚੁੱਕਾ ਹੈ | ਕਿਉਂਕਿ ਪਿਛਲੇ ਕਰੀਬ ਪੌਣੇ 9 ਸਾਲਾਂ ਤੋਂ ਹਲਕੇ ਵਿਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ | ਨਾ ਕੋਈ ਸਕੂਲ ਅੱਪਡੇਟ ਹੋਇਆ, ਨਾ ਕੋਈ ਨਵਾਂ ਬਿਜ਼ਨਸ, ਨਾ ਕੋਈ ਕਾਰਖ਼ਾਨਾ, ਨਾ ਹੀ ਕੋਈ ਕਾਲਜ ਅਪਗਰੇਡ ਹੋਇਆ ਅਤੇ ਨਾ ਕੋਈ ਹੋਰ ਵਿਕਾਸ ਦੇ ਕੰਮ ਹੋਏ | ਸਿਰਫ਼ ਦੋ ਸੜਕਾਂ ਜਿਹੜੀਆਂ ਹਨ, ਉਹ ਵੀ ਪ੍ਰਧਾਨ ਮੰਤਰੀ ਕੋਟੇ 'ਚ ਹਨ, ਜਿਹੜੀਆਂ ਬੇਗੋਵਾਲ ਤੋਂ ਭੁਲੱਥ ਕਰਤਾਰਪੁਰ ਸੜਕ ਜਾਂ ਭੁਲੱਥ ਤੋਂ ਭੋਗਪੁਰ ਸੜਕ ਇਹਨਾਂ ਦੋਵਾਂ ਸੜਕਾਂ ਦੀ ਰਿਪੇਅਰ ਹੋਈ ਹੈ | ਹੋਰ ਸਾਰੀਆਂ ਦੀ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ ਜਦ ਕਿ ਅਕਾਲੀ ਦਲ ਦੇ ਟਾਈਮ ਇਹ ਸੜਕਾਂ ਜਿਹੜੀਆਂ 9 ਤੋਂ 13, 13 ਤੋਂ 18 ਅਤੇ ਫਿਰ 23 ਫੁੱਟ ਤੱਕ ਸੜਕਾਂ ਚੌੜੀਆਂ ਹੋਈਆਂ ਸਨ, ਪਰ ਉਸ ਤੋਂ ਬਾਅਦ ਕਿਸੇ ਨੇ ਕੋਈ ਵੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਪਿਛਲੇ ਪੰਜ ਸਾਲ ਰਾਜ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਨੇ ਰਾਜ ਕੀਤਾ, ਜਦੋਂ ਕਾਂਗਰਸ ਦਾ ਰਾਜ ਸੀ, ਉਦੋਂ ਵੀ ਹਲਕਾ ਇੰਚਾਰਜ ਉਹੀ ਸੀ ਤੇ ਅੱਜ ਵੀ ਹਲਕਾ ਇੰਚਾਰਜ ਜਦੋਂ ਆਮ ਆਦਮੀ ਪਾਰਟੀ ਸਰਕਾਰ ਹੈ ਉਹੀ ਵਿਅਕਤੀ ਹੈ ਪਰ ਵਿਕਾਸ ਦਾ ਕੰਮ ਕੋਈ ਨਹੀਂ ਹੈ | ਦੂਸਰੇ ਪਾਸੇ ਹਲਕਾ ਵਿਧਾਇਕ ਦੀ ਗੱਲ ਕਰ ਲਈਏ ਤੇ ਐਮ.ਐਲ.ਏ. ਵੀ ਪਿਛਲੇ ਤਕਰੀਬਨ ਪੌਣੇ 9 ਸਾਲਾਂ ਤੋਂ ਇੱਕੋ ਹੀ ਹੈ ਪਰ ਕੋਈ ਵਿਕਾਸ ਦਾ ਇੱਕ ਕੰਮ ਨਹੀਂ ਹੋਇਆ ਅਤੇ ਸਮੁੱਚਾ ਹਲਕਾ ਵਿਕਾਸ ਪੱਖੋਂ ਬੜੀ ਬੁਰੀ ਤਰ੍ਹਾਂ ਪਛੜ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤ ਯੂਨੀਅਨ ਬੇਗੋਵਾਲ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਮਸੀਤਾਂ ਦਾ ਸ ਾਲਾਨਾ ਜੋੜ ਮੇਲਾ 30 ਨੂੰ
Ad Position 24