ਨਡਾਲਾ, 21 ਸਤੰਬਰ (ਰਘਬਿੰਦਰ ਸਿੰਘ)-ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਪਰਮ ਸੇਵਕ ਬਾਬਾ ਮੱਸਾ ਸਿੰਘ ਦੀ 38ਵੀਂ ਬਰਸੀ ਮਨਾਈ ਗਈ | ਇਸ ਮੌਕੇ ਹਜ਼ਾਰਾਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ | ਇਸ ਦੌਰਾਨ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ | ਉਪਰੰਤ ਸੁੰਦਰ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬਾਉਲੀ ਸਾਹਿਬ ਵਲੋਂ ਦੀਵਾਨ ਦੀ ਆਰੰਭਤਾ ਕੀਤੀ ਗਈ | ਉਪਰੰਤ ਭਾਈ ਸਵਿੰਦਰ ਸਿੰਘ ਪ੍ਰਚਾਰਕ ਐੱਸ.ਜੀ.ਪੀ.ਸੀ. ਅੰਮਿ੍ਤਸਰ, ਭਾਈ ਜੋਬਨ ਸਿੰਘ ਕਥਾਵਾਚਕ ਅੱੈਸ.ਜੀ.ਪੀ.ਸੀ. ਅੰਮਿ੍ਤਸਰ, ਭਾਈ ਮਨਜੀਤ ਸਿੰਘ ਕਾਲਾ ਗੁਰਾਇਆ ਕਵੀਸ਼ਰੀ ਜਥਾ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਤੇ ਹੋਰ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਕਮਲਜੀਤ ਸਿੰਘ ਖੱਸਣ ਨੇ ਦੱਸਿਆ ਕਿ ਗੁਰਦੁਆਰਾ ਬਾਉਲੀ ਸਾਹਿਬ ਦੀ ਉਸਾਰੀ ਤੇ 'ਬਾਉਲੀ 'ਦਾ ਨਿਰਮਾਣ ਬਾਬਾ ਮੱਸਾ ਸਿੰਘ ਵਲੋਂ ਕਰਵਾਇਆ ਗਿਆ ਸੀ ਬਾਬਾ ਜੀ ਦੀ ਸਾਲਾਨਾ ਬਰਸੀ ਅੱਸੂ ਮਹੀਨੇ ਦੀ ਅਰੰਭਤਾ ਸਮੇਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ | ਇਸ ਦੌਰਾਨ ਬਾਬਾ ਮੱਸਾ ਸਿੰਘ ਜੀ ਦੇ ਦੋਤਰੇ ਪਿ੍ਤਪਾਲ ਸਿੰਘ, ਗੁਰਮੀਤ ਸਿੰਘ, ਸਚਲੀਨ ਸਿੰਘ ਤੇ ਰਛਪਾਲ ਸਿੰਘ ਨੇ ਸਮੇਤ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਗੁ: ਸਾਹਿਬ ਵੱਲੋਂ ਸਿਰੋਪਾਉ ਭੇਟ ਕੀਤਾ ਗਿਆ | ਇਸ ਦੌਰਾਨ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਮੈਨੇਜਰ ਕਮਲਜੀਤ ਸਿੰਘ, ਹੈੱਡ ਗ੍ਰੰਥੀ ਬਲਜਿੰਦਰ ਸਿੰਘ, ਗ੍ਰੰਥੀ ਭਾਈ ਹਰਭਜਨ ਸਿੰਘ, ਗ੍ਰੰਥੀ ਰੇਸ਼ਮ ਸਿੰਘ ਪੱਡਾ, ਭਾਈ ਗੁਰਸੇਵਕ ਸਿੰਘ ਗ੍ਰੰਥੀ, ਸਟੋਰ ਕੀਪਰ ਸਿਮਰਨਜੀਤ ਸਿੰਘ ਵਾਲੀਆ, ਪਲਵਿੰਦਰ ਸਿੰਘ ਘੋਤੜਾ, ਸੁਖਜਿੰਦਰ ਸਿੰਘ ਘੋਤੜਾ, ਸ਼ੇਰਪਾਲ ਸਿੰਘ ਟਿੰਕੂ, ਜੋਗਾ ਸਿੰਘ, ਕਿਰਪਾ ਸਿੰਘ, ਗੁਰਨੇਕ ਸਿੰਘ, ਜਰਨੈਲ ਸਿੰਘ, ਗਗਨਦੀਪ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਅਰਸ਼ਪ੍ਰੀਤ ਸਿੰਘ, ਨੰਬਰਦਾਰ ਦਲਜਿੰਦਰ ਸਿੰਘ, ਪੂਰਨ ਸਿੰਘ ਘੁੰਮਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |