ਫਗਵਾੜਾ, 25 ਸਤੰਬਰ (ਚਾਨਾ)- ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਦੇ ਆਗੂਆਂ ਦੀ ਮੀਟਿੰਗ ਰੈਸਟ ਹਾਊਸ ਵਿਖੇ ਹੋਈ | ਜਿਸ 'ਚ ਸ਼ਹੀਦ -ਏ-ਆਜ਼ਮ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਲੋਕਾਂ 'ਚ ਲੈ ਕੇ ਜਾਣ ਸੰਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਉਨ੍ਹਾਂ ਦਾ ਜਨਮ ਦਿਹਾੜਾ 28 ਸਤੰਬਰ ਦਿਨ ਐਤਵਾਰ ਨੂੰ ਟਾਊਨ ਹਾਲ ਫਗਵਾੜਾ ਦੇ ਪਾਰਕ 'ਚ 3:30 ਵਜੇ ਇਕੱਠੇ ਹੋ ਕੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਰੈਲੀ ਕਰਨ ਉਪਰੰਤ ਸ਼ਹਿਰ 'ਚ ਝੰਡਿਆਂ ਤੇ ਮਾਟੋਆਂ ਨਾਲ ਮਾਰਚ ਵੀ ਕੀਤਾ ਜਾਵੇਗਾ | ਮੀਟਿੰਗ 'ਚ ਮਾਸਟਰ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਹੰਸ ਰਾਜ ਬੰਗੜ, ਹਰਚਰਨ ਭਾਰਤੀ, ਗੁਰਮੁਖ ਸਿੰਘ ਲੋਕ ਪ੍ਰੇਮੀ ਤੇ ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ | ਮੀਟਿੰਗ 'ਚ ਇਲਾਕੇ ਦੇ ਸੂਝਵਾਨ ਸੱਜਣਾਂ, ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਹਾਮੀ ਤੇ ਲੋਕ ਹਿੱਤਾਂ ਲਈ ਪ੍ਰਣਾਏ ਹੋਏ ਜਥੇਬੰਦੀਆਂ ਦੇ ਜੁਝਾਰੂ ਆਗੂਆਂ ਨੂੰ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ |