05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜਕੋਟ ਵਲੋਂ ਹੜ੍ਹ ਪ੍ਰਭਾਵਿਤ ਨੂੰ ਲੋਕਾਂ ਨੂੰ ਮਕਾਨਾਂ ਦੀ ਉਸਾਰੀ ਲਈ ਵਿੱਤੀ ਸਹਾਇਤਾ ਸੌਂਪੀ <br/>

Ad Position 21
No active advertisement
ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਕੋਟ (ਗੁਜਰਾਤ) ਤੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਲਮੀਤ ਸਿੰਘ ਢਿੱਲੋਂ, ਉਜਾਗਰ ਸਿੰਘ, ਪੀਏ ਲਵਪ੍ਰੀਤ ਸਿੰਘ ਅਤੇ ਹੋਰ | ਤਸਵੀਰ: ਲਾਡੀ ਸਟੂਡੀਓ <br/> 26-09-2025
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ)-ਜਦੋਂ ਤੋਂ ਪੰਜਾਬ ਵਿਚ ਹੜ੍ਹ ਆਇਆ ਹੈ, ਦੇਸ਼ ਵਿਦੇਸ਼ ਵਿਚ ਸੰਗਤਾਂ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੀਆਂ ਹਨ | ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜਕੋਟ (ਗੁਜਰਾਤ) ਤੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਲਮੀਤ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਨਾਲ ਮੈਨੇਜਿੰਗ ਟਰੱਸਟੀ ਉਜਾਗਰ ਸਿੰਘ, ਅਜੈਬ ਸਿੰਘ ਜਲੰਧਰ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਪ੍ਰੇਰਨਾ ਨਾਲ ਅੱਜ ਉਨ੍ਹਾਂ ਦੀ ਗੈਰ ਹਾਜ਼ਰੀ ਚ ਉਨ੍ਹਾਂ ਦੇ ਪੀਏ ਲਵਪ੍ਰੀਤ ਸਿੰਘ ਸਾਡੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪੁੱਜੇ ਹਨ | ਉਨ੍ਹਾਂ ਕਿਹਾ ਕਿ ਪਿੰਡ ਰਾਮਪੁਰ ਗੋਰੇ ਦੇ ਜੋ ਪਰਿਵਾਰਾਂ ਦੇ ਮਕਾਨ ਪੂਰੀ ਤਰ੍ਹਾਂ ਹੜ੍ਹ ਦੀ ਚਪੇੜ ਵਿਚ ਆਉਣ ਕਾਰਨ ਢਹਿ ਢੇਰੀ ਹੋ ਗਏ ਸਨ | ਉਨ੍ਹਾਂ ਦਸ ਪਰਿਵਾਰਾਂ ਨੂੰ ਸਾਡੇ ਵੱਲੋਂ ਮਕਾਨ ਉਸਾਰੀ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਜੋ ਨੁਕਸਾਨ ਹੋਇਆ, ਉਸ ਦਾ ਕਦੇ ਵੀ ਘਾਟਾ ਨਹੀਂ ਪੂਰਾ ਹੋ ਸਕਦਾ, ਪ੍ਰੰਤੂ ਅਸੀਂ ਆਪਣੇ ਭੈਣ ਭਰਾਵਾਂ ਦਾ ਦੁੱਖ ਜ਼ਰੂਰ ਵੰਡਾ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਹਮੇਸ਼ਾ ਖੜੇ ਹਾਂ ਤੇ ਖੜੇ ਰਹਾਂਗੇ | ਇਸ ਮੌਕੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਪੀਏ ਲਵਪ੍ਰੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਲਾਭ ਸਿੰਘ ਨਬੀਪੁਰ, ਬਲਾਕ ਪ੍ਰਧਾਨ ਜਸਪਾਲ ਸਿੰਘ, ਸਰਦਾਰ ਅਜੈਬ ਸਿੰਘ ਕੁਬਾਣਾ, ਅਮਰੀਕ ਸਿੰਘ ਬਾਊਪੁਰ, ਜੱਗੀ ਜੈਨਪੁਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ 'ਚ ਕਰਵਾਇਆ ਅਧਿਆਪਕ ਦਿਵਸ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਸਮਾਜ ਸੇਵੀ ਗੁਰਪ੍ਰੀਤ ਸਿੰਘ ਢੇਸੀ ਨੂੰ ਕੀਤਾ ਸਨਮਾਨਿਤ <br/>
Ad Position 24