05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਰਕਾਰ ਝੂਠੇ ਕੇਸ ਬਣਾ ਕੇ ਵਿਧਾਇਕ ਖਹਿਰਾ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ-ਕਾਂਗਰਸੀ ਆਗੂ <br/>

Ad Position 21
No active advertisement
ਰਾਜਾ ਭੁੱਲਰ, ਗੁਰਪ੍ਰੀਤ ਸਿੰਘ ਹੈਪੀ, ਜੋਬਨ ਢਿੱਲੋਂ, ਗੁਰਜੀਤ ਸਿੰਘ, ਬਿਕਰਮ ਸਿੰਘ ਦੀਆਂ ਤਸਵੀਰਾਂ | <br/> 26-09-2025
ਨਡਾਲਾ, 25 ਸਤੰਬਰ (ਰਘਬਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਰਾਜਨੀਤਿਕ ਬਦਲਾਖੋਰੀ ਦਾ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਚਕੋਕੀ ਤੋਂ ਪ੍ਰਵਾਸੀ ਭਾਰਤੀ ਰਾਜਾ ਭੁੱਲਰ, ਮੈਂਬਰ ਪੰਚਾਇਤ ਜੋਬਨ ਢਿੱਲੋਂ, ਗੁਰਜੀਤ ਸਿੰਘ, ਬਿਕਰਮ ਸਿੰਘ ਅਤੇ ਗੁਰਪ੍ਰੀਤ ਸਿੰਘ ਹੈਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਆਖਿਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਹਮੇਸ਼ਾ ਬੇਬਾਕੀ ਢੰਗ ਨਾਲ ਉਠਾਉਂਦੇ ਰਹੇ ਹਨ ਅਤੇ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਬਣਾ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਲੋਕਤੰਤਰ ਦੇ ਸਿਧਾਂਤਾਂ ਨਾਲ ਧੋਖਾਧੜੀ ਹੈ | ਉਨ੍ਹਾਂ ਆਖਿਆ ਕਿ ਸੱਚ ਬੋਲਣ ਵਾਲੇ ਹਮੇਸ਼ਾ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਰਹਿੰਦੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਤਾਨਾਸ਼ਾਹੀ ਦੇ ਬਦਲੇ ਰਾਜਨੀਤੀ ਕਰ ਰਹੀ ਹੈ ਪੰਜਾਬ ਦੀ ਬੁਲੰਦ ਆਵਾਜ਼ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵਾਰ ਫਿਰ ਝੂਠੇ ਮੁਕੱਦਮੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਉਨ੍ਹਾਂ ਆਖਿਆ ਕਿ ਸਰਕਾਰ ਸੱਚ ਬੋਲਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਤਾਂ ਬਣਾ ਸਕਦੀ ਹੈ ਪਰ ਸੱਚ ਨੂੰ ਕਦੇ ਦਬਾ ਨਹੀਂ ਸਕਦੀ ਤੇ ਅਸੀਂ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਸੁਖਪਾਲ ਸਿੰਘ ਖਹਿਰਾ ਨਾਲ ਡੱਟ ਕੇ ਖੜੇ ਹਾਂ ਤੇ ਉਨ੍ਹਾਂ ਤੇ ਦੁਬਾਰਾ ਝੂਠਾ ਕੇਸ ਪਾਉਣ ਦੀਆਂ ਚਾਲਾਂ ਦੀ ਗਤੀਵਿਧੀਆਂ ਦੀ ਨਿੰਦਿਆ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਵਿਖੇ ਸਮਾਗਮ <br/> ਅਗਲੀ ਖ਼ਬਰ ਢਿਲਵਾਂ 'ਚ ਦੁਸਹਿਰਾ 2 ਨੂੰ <br/>
Ad Position 24