ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਨਜ਼ਦੀਕੀ ਪਿੰਡ ਬੋਹਾਨੀ 'ਚ ਸਥਿਤ ਪੋਸਟ ਆਫਿਸ ਦੀ ਬ੍ਰਾਂਚ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਦਿੰਦਿਆਂ ਬ੍ਰਾਂਚ ਦੀ ਬੀਪੀਐਮ ਰਿਚਾ ਕੁਮਾਰੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਪੋਸਟ ਆਫਿਸ ਨੂੰ ਲੋਕ ਕਰਕੇ ਬੰਦ ਕੀਤਾ ਗਿਆ ਸੀ ਤੇ ਅੱਜ ਸਵੇਰ ਜਦੋਂ ਉਹ ਆਏ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ ਤੇ ਅੰਦਰ ਪਿਆ ਸਮਾਨ ਖਿੱਲਰਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰ ਬ੍ਰਾਂਚ 'ਚੋਂ ਲਾਕਰ ਸਮੇਤ ਕੀਮਤੀ ਕਾਗਜ਼ਾਤ ਤੇ ਸਮਾਨ ਲੈ ਕੇ ਫ਼ਰਾਰ ਹੋ ਗਏ ਹਨ | ਚੋਰੀ ਨਾਲ ਤਕਰੀਬਨ 10 ਤੋਂ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |