06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਮਗੜ੍ਹੀਆ ਕਾਲਜ ਵਿਖੇ ਉੱਚ ਸਿੱਖਿਆ ਦੀ ਮਹੱਤਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਰਾਮਗੜ੍ਹੀਆ ਕਾਲਜ ਵਿਖੇ ਡਾ. ਜਤਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਪਿ੍ੰ. ਮਨਜੀਤ ਸਿੰਘ ਤੇ ਹੋਰ | ਤਸਵੀਰ: ਚਾਨਾ <br/> 26-09-2025
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆ ਕਾਲਜ ਦੇ ਰਾਜਨੀਤੀ ਤੇ ਅਰਥ ਸ਼ਾਸਤਰ ਵਿਭਾਗ ਵਲੋਂ ਭਾਰਤ 'ਚ ਉੱਚ ਸਿੱਖਿਆ ਦੀ ਮਹੱਤਤਾ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਜਤਿੰਦਰ ਸਿੰਘ ਸ਼ਾਮਿਲ ਹੋਏ | ਡਾ. ਜਤਿੰਦਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਕੰਮ ਸਿਰਫ਼ ਰੁਜ਼ਗਾਰ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਊਣਤਾਈਆਂ ਨੂੰ ਸਮਝਣ ਤੇ ਸੋਚਣ ਲਈ ਪ੍ਰੇਰਿਤ ਕਰਨਾ ਵੀ ਹੁੰਦਾ ਹੈ | ਉੱਚ ਸਿੱਖਿਆ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਂਦੀ ਹੈ ਤੇ ਉਨ੍ਹਾਂ 'ਚ ਚਿੰਤਨ ਦੀ ਯੋਗਤਾ ਪੈਦਾ ਕਰਦੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਸਿਲੇਬਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੇ ਸਮਾਜਿਕ ਹਾਲਾਤਾਂ ਨੂੰ ਜਾਣਨ ਤੇ ਸਮਝਣ ਲਈ ਵੀ ਉਤਸੁਕ ਰਹਿਣਾ ਚਾਹੀਦਾ ਹੈ | ਸੈਮੀਨਾਰ ਦੌਰਾਨ ਅਮਿਸ਼ਾ, ਸੁਕਿ੍ਤੀ, ਨੇਹਾ ਤੇ ਜਸਕਰਨ ਵਰਗੇ ਵਿਦਿਆਰਥੀਆਂ ਨੇ ਵਿਚਾਰ ਚਰਚਾ 'ਚ ਹਿੱਸਾ ਲਿਆ ਤੇ ਪ੍ਰਸ਼ਨ ਪੁੱਛੇ | ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਲੈਕਚਰ ਨਾਲ ਵਿਦਿਆਰਥੀਆਂ 'ਚ ਹੋਰ ਪੜ੍ਹਨ-ਸੁਣਨ ਦੀ ਜਿਗਿਆਸਾ ਵਧੀ ਹੈ | ਪ੍ਰੋ. ਜਸਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਚਿੰਤਨ ਤੇ ਵਿਚਾਰ-ਚਰਚਾ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਾਬਕਾ ਪ੍ਰੋ. ਅਵਤਾਰ ਸਿੰਘ, ਕਾਲਜ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਤੇ ਕਈ ਹੋਰ ਅਧਿਆਪਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਸਕੂਲ ਦੀ ਚੇਅਰਪਰਸਨ ਜਸਬੀਰ ਬਾਸੀ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ 11 ਲੱਖ ਰੁਪਏ ਰਾਸ਼ੀ ਦਿੱਤੀ <br/> ਅਗਲੀ ਖ਼ਬਰ ਜੀ. ਐਨ. ਏ. ਯੂਨੀਵਰਸਿਟੀ ਵਲੋਂ ਸਮਾਰਟ ਇੰਡੀਆ ਹੈਕਾਥਾਨ ਲਈ ਇੰਟਰਨਲ ਹੈਕਾਥਾਨ ਕਰਵਾਇਆ <br/>
Ad Position 24