25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਆਸੀ ਪਾਰਟੀਆਂ ਨੇ ਆਪਣੇ ਵੋਟ ਬੈਂਕ ਦੀ ਖ਼ਾਤਰ ਪ੍ਰਵਾਸੀਆਂ ਦਾ ਵਸੇਬਾ ਕਰਵਾਇਆ-ਖ਼ਾਲਸਾ

Ad Position 21
No active advertisement
ਅਜੀਤ ਡੈਸਕ 28-09-2025
ਸੁਲਤਾਨਪੁਰ ਲੋਧੀ, 27 ਸਤੰਬਰ (ਥਿੰਦ)-ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵੋਟ ਬੈਂਕ ਦੀ ਖ਼ਾਤਰ ਦੂਜੇ ਸੂਬਿਆਂ 'ਚੋਂ ਆਏ ਪ੍ਰਵਾਸੀਆਂ ਨੂੰ ਪੰਜਾਬ ਵਿਚ ਵਸੇਬਾ ਕਰਵਾਇਆ ਹੈ | ਜੋ ਕਿ ਆਉਣ ਵਾਲੇ ਸਮੇਂ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਪ੍ਰਵਾਸੀਆਂ ਦੀ ਵੱਡੇ ਪੱਧਰ 'ਤੇ ਹੋ ਰਹੀ ਆਮਦ ਨੂੰ ਦੇਖਦਿਆਂ ਅਜੇ ਤੱਕ ਕੋਈ ਨਿਯਮਤ ਕਾਨੂੰਨ ਨਹੀਂ ਬਣਾਇਆ ਗਿਆ, ਜਿਸ ਨਾਲ ਇਨ੍ਹਾਂ ਦੀ ਆਮਦ ਘੱਟ ਹੋ ਸਕੇ | ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ, ਤਾਮਿਲਨਾਡੂ ਤੇ ਹੋਰ ਸੂਬਿਆਂ ਵਿਚ ਵੀ ਇਹ ਪ੍ਰਵਾਸੀ ਜਾਂਦੇ ਹਨ, ਪਰ ਉੱਥੇ ਉਨ੍ਹਾਂ ਨੂੰ ਪੱਕੇ ਨਿਵਾਸ ਅਤੇ ਨਾ ਹੀ ਜ਼ਮੀਨ ਖ਼ਰੀਦਣ ਦਾ ਅਧਿਕਾਰ ਹੈ, ਪਰ ਸਾਡੇ ਪੰਜਾਬ ਦੇ ਵਿਚ ਇਹ ਜਿੱਥੇ ਪੱਕੇ ਵਾਸੀ ਬਣ ਗਏ ਹਨ, ਉੱਥੇ ਹੀ ਇਨ੍ਹਾਂ ਨੇ ਵੱਡੇ ਪੱਧਰ 'ਤੇ ਜ਼ਮੀਨਾਂ ਵੀ ਖ਼ਰੀਦ ਲਈਆਂ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਲੱਖਾਂ ਪ੍ਰਵਾਸੀਆਂ ਦੇ ਪੱਕੇ ਨਿਵਾਸ ਬਣ ਜਾਣ ਕਾਰਨ ਸੂਬੇ ਦੀ ਆਬਾਦੀ ਦੇ ਢਾਂਚੇ ਵਿਚ ਜੋ ਤਬਦੀਲੀ ਆ ਰਹੀ ਹੈ ਉਸ ਨਾਲ ਪੰਜਾਬ ਵਿਚ ਸਿਆਸੀ ਸਮੀਕਰਨ ਵੀ ਬਦਲਣਗੇ ਜਿਸ ਨਾਲ ਪੰਜਾਬ ਦਾ ਮੁੱਢਲਾ ਸਰੂਪ ਵੀ ਖ਼ਤਮ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਮਹਾਨ ਗੁਰਮਤਿ ਸਮਾਗਮ 4 ਅਕਤੂਬਰ ਨੂੰ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ 38 ਹਜ਼ਾਰ ਲੀਟ...
Ad Position 24